ਦਲਾਈਲਾਮਾ ਨੂੰ ਲੈ ਕੇ ਭੜਕਿਆ ਚੀਨ, ਭਾਰਤ ਨੂੰ ਚੇਤਾਵਨੀ

You Are HereInternational
Monday, March 20, 2017-11:29 PM

ਬੀਜਿੰਗ— ਬਿਹਾਰ ਵਿਖੇ ਆਯੋਜਿਤ ਕੌਮਾਂਤਰੀ ਸੰਮੇਲਨ ਵਿਚ ਤਿੱਬਤ ਦੇ ਅਧਿਆਤਮਕ ਆਗੂ ਦਲਾਈਲਾਮਾ ਦੇ ਹਿੱਸਾ ਲੈਣ ਤੋਂ ਭੜਕੇ ਚੀਨ ਨੇ ਸੋਮਵਾਰ ਭਾਰਤ ਨੂੰ ਚੇਤਾਵਨੀ ਦਿੱਤੀ ਕਿ ਉਹ ਦੋਪਾਸੜ ਸੰਬੰਧਾਂ ਵਿਚ ਤਲਖੀ ਤੋਂ ਬਚਣ ਲਈ ਉਸਦੀਆਂ ਚਿੰਤਾਵਾਂ ਦੇ ਵਿਰੁੱਧ ਕਦਮ ਨਹੀਂ ਚੁੱਕੇ। ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚਿਨਯਿੰਗ ਨੇ ਇਥੇ ਪੱਤਰਕਾਰਾਂ ਨੂੰ ਕਿਹਾ,''ਭਾਰਤੀ ਪੱਖ ਨੇ ਚੀਨ ਦੇ ਸਖ਼ਤ ਵਿਰੋਧ ਅਤੇ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਦੇ ਹੋਏ ਬੋਧ ਧਰਮ 'ਤੇ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਵਿਚ ਦਲਾਈਲਾਮਾ ਨੂੰ ਸੱਦਿਆ।''

ਉਨ੍ਹਾਂ ਕਿਹਾ,''ਚੀਨ ਇਸ ਤੋਂ ਪੂਰੀ ਤਰ੍ਹਾਂ ਨਾਲ ਨਿਰਾਸ਼ ਹੈ ਤੇ ਇਸਦਾ ਵਿਰੋਧ ਕਰਦਾ ਹੈ।'' ਬੁਲਾਰਨ ਨੇ ਕਿਹਾ,''ਅਸੀਂ ਭਾਰਤੀ ਪੱਖ ਤੋਂ ਅਪੀਲ ਕਰਦੇ ਹਾਂ ਕਿ ਉਹ ਦਲਾਈਲਾਮਾ ਸਮੂਹ ਦੇ ਚੀਨ ਵਿਰੋਧੀ ਸੁਭਾਅ ਨੂੰ ਵੇਖੇ ਅਤੇ ਤਿੱਬਤ ਅਤੇ ਇਸ ਨਾਲ ਜੁੜੇ ਸਵਾਲਾਂ 'ਤੇ ਆਪਣੀ ਵਚਨਬੱਧਤਾ ਦਾ ਸਨਮਾਨ ਕਰੇ। ਚੀਨ ਦੀਆਂ ਮੁੱਖ ਚਿੰਤਾਵਾਂ ਦਾ ਸਨਮਾਨ ਕਰਨ ਦੇ ਨਾਲ ਹੀ ਚੀਨ-ਭਾਰਤ ਸੰਬੰਧਾਂ ਨੂੰ ਅੱਗੇ ਰੋਕਣ ਜਾਂ ਕਮਜ਼ੋਰ ਕਰਨ ਤੋਂ ਬਚਾਵੇ।'' ਬੀਤੀ 17 ਮਾਰਚ ਨੂੰ ਬਿਹਾਰ ਦੇ ਰਾਜਗੀਰ ਵਿਚ ਆਯੋਜਿਤ ਸਮਾਗਮ ਵਿਚ 81 ਸਾਲਾ ਦਲਾਈਲਾਮਾ ਸ਼ਾਮਲ ਹੋਏ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.