ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ-ਪੱਛਮ ਵਿਚ ਬੈਂਕਸਟਾਊਨ ਵਿਚ ਇਕ ਟਰਮੀਨਲ ਵਿਚ ਸਵੇਰੇ ਇਕ ਬੱਸ ਨੇ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਮਗਰੋਂ ਬਜ਼ੁਰਗ ਔਰਤ ਦੀ ਹਸਪਤਾਲ ਲਿਜਾਣ ਮਗਰੋਂ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਹਾਦਸੇ ਦੀਆਂ ਤਸਵੀਰਾਂ ਲਈਆਂ। ਇਨ੍ਹਾਂ ਤਸਵੀਰਾਂ ਨੂੰ ਦੇਖ ਤੇ ਪਤਾ ਲੱਗਦਾ ਹੈ ਕਿ ਔਰਤ ਬੱਸ ਦੇ ਅਗਲੇ ਹਿੱਸੇ ਵੱਲ ਥੱਲੇ ਲੰਮੇ ਪਈ ਹੋਈ ਸੀ ਅਤੇ ਨੇੜੇ ਖੜ੍ਹੇ ਲੋਕ ਉਸ ਦੀ ਮਦਦ ਕਰ ਰਹੇ ਸਨ। ਨਿਊ ਸਾਊਥ ਵੇਲਜ਼ ਦੇ ਬਿਆਨ ਮੁਤਾਬਕ ਹਾਦਸੇ ਮਗਰੋਂ ਉੱਤਰੀ ਤੱਟ 'ਤੇ ਦੋ ਐਂਬੂਲੈਂਸ ਕਰਮਚਾਰੀਆਂ ਨੂੰ ਬੁਲਾਇਆ ਗਿਆ। ਟੱਕਰ ਕਾਰਨ 81 ਸਾਲਾ ਬਜ਼ੁਰਗ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਪੈਰਾਮੈਡੀਕਸ ਅਧਿਕਾਰੀਆਂ ਨੇ ਮੌਕੇ 'ਤੇ ਔਰਤ ਦਾ ਮੁੱਢਲਾ ਇਲਾਜ ਕੀਤਾ ਅਤੇ ਉਸ ਨੂੰ ਜਲਦੀ ਨਾਲ ਲੀਵਰਪੂਲ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਇਕ ਚਸ਼ਮਦੀਦ ਜਿਸ ਨੇ ਉਸ ਬਜ਼ੁਰਗ ਔਰਤ ਦੀ ਮਦਦ ਕੀਤੀ ਸੀ ਉਸ ਦੇ ਬਿਆਨ ਮੁਤਾਬਕ ਜਦੋਂ ਇਹ ਬਜ਼ੁਰਗ ਔਰਤ ਹੌਲੀ-ਹੌਲੀ ਸੜਕ ਪਾਰ ਕਰ ਰਹੀ ਸੀ, ਉਸ ਸਮੇਂ ਬੱਸ ਨੇ ਉਸ ਨੂੰ ਟੱਕਰ ਮਾਰੀ ਸੀ। ਨਿਊ ਸਾਊਥ ਵੇਲਜ਼ ਦੇ ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਬੈਂਕਸਟਾਊਨ ਸਥਾਨਕ ਏਰੀਆ ਕਮਾਂਡ ਦੇ ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ। ਪੁਲਸ ਦੇ ਬਿਆਨ ਮੁਤਾਬਕ 64 ਸਾਲਾ ਬੱਸ ਡਰਾਈਵਰ ਨੂੰ ਜ਼ਰੂਰੀ ਖੂਨ ਅਤੇ ਯੂਰਿਨ ਪਰੀਖਣ ਲਈ ਬੈਂਕਸਟਾਊਨ ਹਸਪਤਾਲ ਲਿਜਾਇਆ ਗਿਆ।
ਬ੍ਰਿਟਿਸ਼ ਕੋਲੰਬੀਆਂ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
NEXT STORY