ਜਕਾਰਤਾ (ਭਾਸ਼ਾ)— ਇਜ਼ਰਾਈਲ ਦੀ ਰਾਜਧਾਨੀ ਦੇ ਤੌਰ 'ਤੇ ਯੇਰੂਸ਼ਲਮ ਨੂੰ ਮਾਨਤਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਇੰਡੋਨੇਸ਼ੀਆ ਵਿਚ ਕਰੀਬ 10,000 ਲੋਕਾਂ ਨੇ ਫਿਲਸਤੀਨ ਦੇ ਸਮਰਥਨ ਵਿਚ ਅਮਰੀਕੀ ਦੂਤਘਰ ਦੇ ਸਾਹਮਣੇ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਫੜੀਆਂ ਹੋਈਆਂ ਸਨ। ਜਿਨ੍ਹਾਂ 'ਤੇ ਲਿਖਿਆ ਸੀ ''ਅਮਰੀਕੀ ਦੂਤਘਰ ਅਲ-ਕੁਦਸ ਤੋਂ ਬਾਹਰ ਜਾਓ'', ''ਮੁਕਤ ਯੇਰੂਸ਼ਲਮ ਅਤੇ ਫਿਲਸਤੀਨ'' ਅਤੇ ''ਅਸੀਂ ਹਾਂ ਫਿਲਸਤੀਨ ਦੇ ਨਾਲ''। ਅਲ-ਕੁਦਸ ਯੇਰੂਸ਼ਲਮ ਦਾ ਅਰਬੀ ਨਾਂ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀਰਵਾਰ ਨੂੰ ਲਏ ਗਏ ਫੈਸਲੇ ਮਗਰੋਂ ਇਸਲਾਮਿਕ ਪ੍ਰੋਸਪਰਸ ਜਸਟਿਸ ਪਾਰਟੀ ਵੱਲੋਂ ਐਤਵਾਰ ਨੂੰ ਦੂਜੀ ਵਾਰੀ ਪ੍ਰਦਰਸ਼ਨ ਕੀਤਾ ਗਿਆ। ਰਾਸ਼ਟਰਪਤੀ ਜੋਕੋ ''ਜੋਕੋਵੀ'' ਵਿਡੋਡੋ ਨੇ ਟਰੰਪ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲਾ ਇੰਡੋਨੇਸ਼ੀਆ ਫਿਲਸਤੀਨ ਦਾ ਮੁੱਖ ਸਮਰਥਕ ਰਿਹਾ ਹੈ ਅਤੇ ਯਹੂਦੀ ਰਾਸ਼ਟਰ ਦੇ ਨਾਲ ਉਸ ਦਾ ਕੋਈ ਸਿਆਸੀ ਸੰਬੰਧ ਨਹੀਂ ਹੈ।
ਬੱਚਿਆਂ ਲਈ ਹੈਵਾਨ ਬਣੇ ਮਾਪੇ, ਕਮਰੇ 'ਚ ਬੰਦ ਕਰ ਕੇ ਰੱਖੇ ਭੁੱਖੇ-ਪਿਆਸੇ
NEXT STORY