ਮੈਲਬੌਰਨ— ਭਾਰਤੀ ਪੁਲਾੜ ਵਿਗਿਆਨੀ ਅਤੇ ਨੋਬਲ ਜੇਤੂ ਸੁਬਰਾਮਨੀਅਮ ਚੰਦਰਸ਼ੇਖਰ ਵੱਲੋਂ 70 ਸਾਲ ਪਹਿਲਾਂ ਕੀਤੀ ਗਈ ਭੱਵਿਖਬਾਣੀ ਦੀ ਪੁਸ਼ਟੀ ਹੁਣ ਹੋਈ ਹੈ। ਉਨ੍ਹਾਂ ਦੇ ਸਿਧਾਂਤ ਦੀ ਇਹ ਪਹਿਲੀ ਪੁਸ਼ਟੀ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕੀਤੀ ਹੈ। ਸੁਬਰਾਮਨੀਅਮ ਨੇ ਆਪਣੀ ਇਸ ਭੱਵਿਖਬਾਣੀ ਵਿਚ ਕਿਹਾ ਸੀ ਕਿ ਤੇਜ਼ੀ ਨਾਲ ਘੁੰਮਦੇ ਹੋਏ ਤਾਰੇ ਧਰੂਵੀਕ੍ਰਿਤ ਪ੍ਰਕਾਸ਼ ਛੱਡਣਗੇ।
ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਅਤੇ ਬ੍ਰਿਟੇਨ ਸਥਿਤ ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧ ਕਰਤਾਵਾਂ ਨੇ 'ਰੇਗੁਲੁਸ' ਨਾਂ ਦੇ ਤਾਰੇ ਤੋਂ ਨਿਕਲਦੇ ਧਰੂਵੀਕ੍ਰਿਤ ਪ੍ਰਕਾਸ਼ ਦੀ ਪਹਿਚਾਣ ਲਈ ਇਕ ਬਹੁਤ ਸੰਵੇਦਨਸ਼ੀਲ ਉਪਕਰਣ ਦੀ ਵਰਤੋਂ ਕੀਤੀ। ਰੇਗੁਲੁਸ ਰਾਤ ਦੇ ਸਮੇਂ ਆਕਾਸ਼ ਵਿਚ ਸਭ ਤੋਂ ਜ਼ਿਆਦਾ ਚਮਕਣ ਵਾਲੇ ਤਾਰਿਆਂ ਵਿਚੋਂ ਇਕ ਹੈ। ਇਸ ਉਪਕਰਣ ਦੀ ਮਦਦ ਨਾਲ ਰੇਗੁਲੁਸ ਤਾਰੇ ਨਾਲ ਜੁੜੀ ਬੇਮਿਸਾਲ ਜਾਣਕਾਰੀ ਮਿਲੀ।
ਇਸ ਨਾਲ ਵਿਗਿਆਨੀਆਂ ਨੂੰ ਤਾਰੇ ਦੇ ਘੁੰਮਣ ਦੀ ਦਰ ਅਤੇ ਘੁੰਮਣ ਧੁਰੀ ਵਿਚ ਉਸ ਦੀ ਸਥਿਤੀ ਬਾਰੇ ਪਤਾ ਲਗਾਉਣ ਵਿਚ ਮਦਦ ਮਿਲੀ।
ਯੂ. ਐੱਨ. ਐੱਸ. ਡਬਲਿਊ ਦੇ ਡੇਨੀਅਲ ਕਾਟਨ ਨੇ ਕਿਹਾ,''ਉਹ 320 ਕਿਲੋਮੀਟਰ ਪ੍ਰਤੀ ਸੈਕੰਡ ਦੀ ਦਰ ਨਾਲ ਘੁੰਮ ਰਿਹਾ ਹੈ।'' ਸਾਲ 1946 ਵਿਚ ਚੰਦਰਸ਼ੇਖਰ ਨੇ ਤਾਰਿਆਂ ਦੇ ਕਿਨਾਰਿਆਂ ਤੋਂ ਧਰੂਵੀਕ੍ਰਿਤ ਪ੍ਰਕਾਸ਼ ਦੇ ਛੱਡਣ ਦੀ ਭੱਵਿਖਬਾਣੀ ਕੀਤੀ ਸੀ। ਇਸ ਨਾਲ ਸਟੇਲਰ ਪੋਲਰੀਮੀਟਰ ਜਿਹੇ ਸੰਵੇਦਨਸ਼ੀਲ ਉਪਕਰਣਾਂ ਦਾ ਵਿਕਾਸ ਸੰਭਵ ਹੋਇਆ। ਆਪਟੀਕਲ ਪੋਲਰਾਈਜੇਸ਼ਨ ਕਿਸੇ ਪ੍ਰਕਾਸ਼ ਪੁੰਜ ਦਾ ਆਪਣੀ ਯਾਤਰਾ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਕੰਪਨਾਂ ਦੀ ਸਥਿਤੀ ਦਾ ਮਾਪ ਹੈ।
ਸ਼ਰੀਫ ਦੇ ਅਹੁਦਾਮੁਕਤ ਹੋਣ 'ਤੇ ਫੌਜ ਮੁਖੀ ਨੇ ਕੀਤੇ ਕਈ ਅਹਿਮ ਖੁਲਾਸੇ
NEXT STORY