ਦੱਖਣੀ ਆਸਟ੍ਰੇਲੀਆ— ਅੱਜ ਦੇ ਸਮੇਂ ਵਿਚ ਜਿੱਥੇ ਪੂਰੀ ਦੁਨੀਆ ਮੰਗਲ ਗ੍ਰਹਿ 'ਤੇ ਜੀਵਨ ਦੀ ਸੰਭਾਵਨਾ ਤਲਾਸ਼ਣ 'ਚ ਲੱਗੀ ਹੋਈ ਹੈ, ਉੱਥੇ ਹੀ ਇਸ ਦੁਨੀਆ ਵਿਚ ਇਕ ਅਜਿਹਾ ਸ਼ਹਿਰ ਵੀ ਹੈ ਜਿੱਥੇ ਲੋਕ ਜ਼ਮੀਨ ਦੇ ਹੇਠਾਂ ਰਹਿੰਦੇ ਹਨ। ਇਹ ਸ਼ਹਿਰ ਹੈ ਕੂਬਰ ਪੇਡੀ, ਜੋ ਕਿ ਉੱਤਰੀ-ਦੱਖਣੀ ਆਸਟ੍ਰੇਲੀਆ 'ਚ ਹੈ। ਇਹ ਸ਼ਹਿਰ ਜ਼ਮੀਨ ਤੋਂ 100 ਫੁੱਟ ਹੇਠਾਂ ਵੱਸਿਆ ਹੈ। ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇਸ ਸ਼ਹਿਰ 'ਚ ਸਾਰੀਆਂ ਸਹੂਲਤਾਂ ਮੌਜੂਦ ਹਨ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਦੁਨੀਆ ਦੇ 8 ਅਜੂਬਿਆਂ ਤੋਂ ਬਾਅਦ ਜੇਕਰ 9ਵਾਂ ਅਜੂਬ ਕੋਈ ਹੋ ਸਕਦਾ ਹੈ ਤਾਂ ਉਹ ਹੈ ਕੂਬਰ ਪੇਡੀ।
ਜੇਕਰ ਤੁਸੀਂ ਇਸ ਸ਼ਹਿਰ 'ਚ ਜਾਓਗੇ ਤਾਂ ਤੁਹਾਨੂੰ ਮਿੱਟੀ ਦੇ ਢੇਰ ਅਤੇ ਬੰਜਰ ਪਈ ਜ਼ਮੀਨ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਵੇਗਾ। ਤੁਹਾਨੂੰ ਲੱਗੇਗਾ ਕਿ ਇੱਥੇ ਸ਼ਹਿਰ ਜਾਂ ਆਬਾਦੀ ਵਰਗਾ ਕੁਝ ਵੀ ਨਹੀਂ ਹੈ ਪਰ ਮਿੱਟੀ ਦੇ ਢੇਰ ਵਿਚਾਲੇ ਜੋ ਸੁਰੰਗਾਂ ਹਨ, ਉਹ ਤੁਹਾਨੂੰ ਕੂਬਰ ਪੇਡੀ ਦੀਆਂ ਗਲੀਆਂ ਤੱਕ ਲੈ ਜਾਵੇਗੀ ਅਤੇ ਫਿਰ ਜੋ ਨਜ਼ਾਰਾ ਨਜ਼ਰ ਆਵੇਗਾ, ਉਹ ਤੁਹਾਡੇ ਹੋਸ਼ ਉਡਾ ਦੇਵੇਗਾ। ਇਸ ਅੰਡਰਗਰਾਊਂਡ ਸ਼ਹਿਰ ਵਿਚ 3500 ਲੋਕਾਂ ਦੀ ਆਬਾਦੀ ਆਲੀਸ਼ਾਨ ਘਰਾਂ 'ਚ ਰਹਿੰਦੀ ਹੈ, ਜਿਸ ਵਿਚ ਸਾਰੀਆਂ ਸੁੱਖ-ਸਹੂਲਤਾਂ ਹਨ। ਹੋਟਲ ਤੋਂ ਲੈ ਕੇ ਸਵੀਮਿੰਗ ਪੂਲ, ਸਪਾ ਅਤੇ ਲਗਜ਼ਰੀ ਲਾਈਫ ਦੀ ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ, ਜਿਸ ਦੀ ਸ਼ਾਇਦ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਫੁੱਟਬਾਲ ਕਲੱਬ ਤੋਂ ਲੈ ਕੇ ਨਾਈਟ ਕਲੱਬ, ਸਪਾ ਅਤੇ ਗੋਲਫ ਕੋਰਸ ਵਰਗੀਆਂ ਐਸ਼ੋ-ਆਰਾਮ ਵਾਲੀਆਂ ਸਹੂਲਤਾਂ ਵੀ ਹਨ, ਜਿੱਥੇ ਤੁਸੀਂ ਕੂਬਰ ਪੇਡੀ 'ਚ ਆਨੰਦ ਮਾਣ ਸਕਦੇ ਹੋ। ਇੱਥੇ ਆ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਕਿਸੇ ਹੋਰ ਹੀ ਦੁਨੀਆ ਵਿਚ ਆ ਗਏ ਹੋ। ਕੂਬਰ ਪੇਡੀ 'ਚ ਇਕ ਚਰਚ ਹੈ, ਜੋ ਕਿ ਬਹੁਤ ਹੀ ਖੂਬਸੂਰਤ ਹੈ। ਇਸ ਸ਼ਹਿਰ ਦੀ ਖਾਸੀਅਤ ਇਹ ਵੀ ਹੈ ਕਿ ਇਨ੍ਹ੍ਹਾਂ ਘਰਾਂ ਵਿਚ ਨਾ ਤਾਂ ਗਰਮੀਆਂ 'ਚ ਏਸੀ, ਕੂਲਰ ਜਾਂ ਪੱਖੇ ਦੀ ਲੋੜ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਸਰਦੀਆਂ ਵਿਚ ਹੀਟਰ ਦੀ। ਕੂਬਰ ਪੇਡੀ ਸ਼ਹਿਰ 'ਚ ਜਾਣਾ ਹੋਵੇ ਤਾਂ ਇੱਥੇ ਬਣਿਆ 'ਕੂਬਰ ਪੇਡੀ' ਦਾ ਇਕ ਅਨੋਖਾ ਬੋਰਡ ਲਿਖਿਆ ਮਿਲੇਗਾ, ਜੋ ਕਿ ਲੋਕਾਂ ਦੇ ਸੁਆਗਤ ਲਈ ਹੈ।
ਬੱਚਿਆਂ ਨੂੰ ਪਿੰਜਰੇ 'ਚ ਰੱਖਦੀ ਸੀ ਇਹ ਮਹਿਲਾ, ਬਚਾਅ ਟੀਮ ਪੁੱਜੀ ਤਾਂ...
NEXT STORY