ਵੈਨਕੂਵਰ— ਕੋਕੁਈਹੱਲਾ ਹਾਈਵੇਅ 'ਤੇ ਕੈਮੀਕਲ ਲਿਜਾ ਰਹੇ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਸ ਸੈਮੀ ਟਰੱਕ ਵਿਚ ਖਤਰਨਾਕ ਕੈਮੀਕਲ ਸੀ। ਕੈਮੀਕਲ ਹੋਣ ਕਰਕੇ ਇਸ ਅੱਗ ਤੋਂ ਨਿਕਲਣ ਵਾਲਾ ਧੂੰਆਂ ਵੀ ਲੋਕਾਂ ਲਈ ਖਤਰਨਾਕ ਸੀ। ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਕੇ ਰਹਿਣ ਨੂੰ ਕਿਹਾ ਗਿਆ ਅਤੇ ਜੇਕਰ ਇਸ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਬਦਬੂ ਆਉਂਦੀ ਹੈ ਤਾਂ ਲੋਕਾਂ ਨੂੰ ਤੁਰੰਤ ਘਰ ਛੱਡ ਕੇ ਦੂਰ ਜਾਣ ਦੀ ਸਲਾਹ ਦਿੱਤੀ ਗਈ। ਅੱਗ ਨੂੰ ਬੁਝਾ ਦਿੱਤਾ ਗਿਆ ਪਰ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ।
ਚੀਨ ਨੇ ਹਵਾਈ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਵੱਡੀ ਸਹੂਲਤ
NEXT STORY