ਤਸਮਾਨੀਆ— ਇਹ ਗੱਲ ਇਸ ਡਰਾਈਵਰ 'ਤੇ ਠੀਕ ਬੈਠਦੀ ਹੈ ਕਿ ਜਿਸ ਦੇ ਸਿਰ 'ਤੇ ਰੱਬ ਆਪਣਾ ਹੱਥ ਰੱਖ ਦੇਵੇ, ਉਸ ਦਾ ਕੋਈ ਵਾਲ ਵੀ ਵੀਂਗਾ ਨਹੀਂ ਕਰ ਸਕਦਾ। ਆਸਟਰੇਲੀਆ ਦੇ ਸ਼ਹਿਰ ਤਸਮਾਨੀਆ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਹਾਦਸਾ ਵਾਪਰ ਗਿਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ 'ਚ ਕਾਰ ਡਰਾਈਵਰ ਵਾਲ-ਵਾਲ ਬਚ ਗਿਆ। ਉਸ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਹਾਦਸੇ 'ਚ ਬਚੇ ਵਿਅਕਤੀ ਨੇ ਫੇਸਬੁੱਕ 'ਤੇ ਆਪਣੀ ਕਾਰ ਦੀ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦਿਆਂ ਉਸ ਨੇ ਲਿਖਿਆ ਕਿ ਮੈਂ ਚਮਤਕਾਰੀ ਢੰਗ ਨਾਲ ਬਚ ਗਿਆ। ਉਸ ਦੀ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਦਰੱਖਤ ਦਾ ਕੁਝ ਹਿੱਸਾ ਉਸ ਦੀ ਕਾਰ ਦੇ ਪਿਛਲੇ ਹਿੱਸੇ 'ਤੇ ਆ ਡਿੱਗਾ ਪਰ ਉਸ ਨੂੰ ਕਿ ਖਰੋਂਚ ਤੱਕ ਨਹੀਂ ਆਈ। ਇਹ ਹਾਦਸਾ ਬੁੱਧਵਾਰ ਦੀ ਸਵੇਰ ਨੂੰ ਤਕਰੀਬਨ 6.00 ਵਜੇ ਦਰਮਿਆਨ ਤਸਮਾਨੀਆ ਦੇ ਉੱਤਰੀ-ਪੂਰਬੀ ਹੋਬਾਰਟ ਸ਼ਹਿਰ 'ਚ ਵਾਪਰਿਆ।
ਓਧਰ ਤਸਮਾਨੀਆ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨੀ ਨਾਲ ਡਰਾਈਵਿੰਗ ਕਰਨ, ਕਿਉਂਕਿ ਜ਼ਿਆਦਾਤਰ ਲੋਕ ਗਲਤ ਹਲਾਤਾਂ 'ਚ ਹੌਲੀ ਹੋ ਜਾਂਦੇ ਹਨ। ਆਪਣੀ ਮੰਜ਼ਲ ਤੱਕ ਪਹੁੰਚਣ ਲਈ ਭਾਵੇਂ ਵਾਧੂ ਸਮਾਂ ਲੱਗ ਜਾਵੇ ਪਰ ਆਪਣੀ ਜਾਨ ਨੂੰ ਜ਼ੋਖਮ 'ਚ ਨਾ ਪਾਓ। ਪੁਲਸ ਨੇ ਕਿਹਾ ਕਿ ਇਸ ਹਾਦਸੇ 'ਚ ਕਿਸੇ ਹੋਰ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਪਰ ਕਾਰ ਦੇ ਡਰਾਈਵਰ ਦੀ ਜਾਂਚ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ।
13 ਸਾਲਾਂ ਤਕ ਰਾਜਨੀਤੀ ਨਾਲ ਜੁੜੀ ਰਹੀ ਇਸ ਐੱਮ.ਪੀ. ਨੇ ਹੁਣ ਚੁੱਕਿਆ ਇਹ ਕਦਮ
NEXT STORY