ਇਸਲਾਮਾਬਾਦ — ਪਾਕਿਸਤਾਨ 'ਚ ਆਪਣੇ ਦੋਸਤ ਨੂੰ ਵਟਸਐਪ 'ਤੇ ਇਸਲਮਾ ਵਿਰੋਧੀ ਮੈਸੇਜ ਭੇਜਣ 'ਤੇ ਇਕ ਈਸਾਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਨਦੀਮ ਜੇਮਸ ਮਸੀਹ ਨੂੰ ਜੁਲਾਈ 'ਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਉਸ ਦੇ ਦੋਸਤ ਨੇ ਪੁਲਸ 'ਚ ਸ਼ਿਕਾਇਤ ਕੀਤੀ ਸੀ। ਮਸੀਹ ਨੇ ਵਟਸਐਪ 'ਤੇ ਇਕ ਕਵਿਤਾ ਭੇਜੀ ਸੀ ਜਿਹੜੀ ਕਿ ਇਸਲਾਮ ਧਰਮ ਦਾ ਅਪਮਾਨ ਕਰ ਰਹੀ ਸੀ।
ਇਸ ਘਟਨਾ ਤੋਂ ਬਾਅਦ ਮਸੀਹ ਪੰਜਾਬ ਜ਼ਿਲੇ ਦੇ ਸਾਰਾ-ਏ-ਆਲਮਗੀਰ ਕਸਬੇ 'ਚ ਗੁੱਸੇ ਨਾਲ ਭਰੀ ਭੀੜ ਤੋਂ ਬੱਚਣ ਲਈ ਆਪਣੇ ਘਰ ਤੋਂ ਭੱਜ ਗਿਆ ਸੀ, ਪਰ ਬਾਅਦ 'ਚ ਉਸ ਨੇ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਉਸ ਦੀ ਸੁਣਵਾਈ ਸੁਰੱਖਿਆ ਕਾਰਣਾਂ ਨਾਲ ਜੇਲ 'ਚ ਇਕ ਸਾਲ ਤੋਂ ਵਧ ਸਮੇਂ ਤੱਕ ਚੱਲੀ। ਇਹ ਜੇਲ ਲਾਹੌਰ ਤੋਂ ਕਰੀਬ 200 ਕਿ. ਮੀ. ਦੂਰ ਹੈ।
ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਸੀਹ 'ਤੇ 3 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ। ਮਸੀਹ ਦੇ ਵਕੀਲ ਅੰਜੁਮ ਨੇ ਕਿਹਾ ਕਿ ਉਨ੍ਹਾਂ ਦਾ ਕਲਾਇੰਟ ਬੇਗੁਨਾਹ ਹੈ। ਉਨ੍ਹਾਂ ਨੇ ਕਿਹਾ, ''ਮੇਰਾ ਕਲਾਇੰਟ ਲਾਹੌਰ ਹਾਈ ਕੋਰਟ 'ਚ ਅਪੀਲ ਕਰੇਗਾ ਕਿਉਂਕਿ ਇਸ ਮੁਸਲਿਮ ਲੜਕੀ ਨਾਲ ਪ੍ਰੇਮ-ਪਿਆਰ ਨਾਲ ਚੱਲਦੇ ਉਸ ਨੂੰ ਫਸਾਇਆ ਗਿਆ ਹੈ।'' ਅੰਜੁਮ ਵਕੀਲ ਮੁਤਾਬਕ ਸੁਰੱਖਿਆ ਕਾਰਣਾਂ ਨਾਲ ਜੇਲ ਦੇ ਅੰਦਰ ਸੁਣਵਾਈ ਹੋਈ।
ਪਾਕਿਸਤਾਨ ਦੇ ਅਧਿਕਾਰੀ ਨੇ ਲੱਖਾਂ 'ਚ ਵੇਚ ਦਿੱਤਾ ਕਰੋੜਾਂ ਦਾ ਜਹਾਜ਼
NEXT STORY