ਬਰੈਂਪਟਨ— ਕੈਨੇਡਾ ਦੇ ਆਮ ਲੋਕਾਂ ਹੀ ਨਹੀਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਜਾਦੂ ਕੈਨੇਡੀਅਨ ਨੇਤਾਵਾਂ ਦੇ ਸਿਰ ਚੜ੍ਹ ਕੇ ਵੀ ਬੋਲ ਰਿਹਾ ਹੈ। ਦਿਲਜੀਤ ਆਪਣੇ 'ਡ੍ਰੀਮ ਟੂਰ' ਸ਼ੋਅ ਲਈ ਕੈਨੇਡਾ ਵਿਚ ਹਨ। ਇਹ ਦਾ ਇਹ ਟੂਰ ਕਾਫੀ ਸਫਲ ਸਾਬਤ ਹੋ ਰਿਹਾ ਹੈ ਅਤੇ ਕੈਨੇਡਾ ਦੇ ਲੋਕ ਉਨ੍ਹਾਂ ਦੇ ਗੀਤਾਂ 'ਤੇ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਬਰੈਂਪਟਨ ਵਿਖੇ ਵੀ ਦਿਲਜੀਤ ਦੇ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਦੇ ਸ਼ੋਅ ਨੂੰ ਦੇਖਣ ਲਈ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਨਵੀਆਂ ਖੋਜਾਂ, ਆਰਥਿਕ ਵਿਕਾਸ ਬਾਰੇ ਮੰਤਰੀ ਨਵਦੀਪ ਬੈਂਸ, ਬਰੈਂਪਟਨ ਤੋਂ ਐੱਮ. ਪੀ. ਕਮਲ ਖਹਿਰਾ, ਰਾਜ ਗਰੇਵਾਲ ਵੀ ਉੱਚੇਚੇ ਤੌਰ 'ਤੇ ਸ਼ਾਮਲ ਹੋਏ। ਕੈਨੇਡਾ ਦੇ ਇਨ੍ਹਾਂ ਪੰਜਾਬੀ ਮੂਲ ਦੇ ਨੇਤਾਵਾਂ 'ਤੇ ਦਿਲਜੀਤ ਦਾ ਜਾਦੂ ਜਿਹਾ ਛਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਦਿਲਜੀਤ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾ ਹੀ ਸਕਦੇ ਹੋ।
ਨਿਊ ਸਾਊਥ ਵੇਲਜ਼ 'ਚ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਮੌਤ
NEXT STORY