ਸਿਡਨੀ— ਸਿਡਨੀ ਦੇ ਪੱਛਮ ਵਿਚ ਦੇਰ ਰਾਤ ਮੈਕਡੋਨਾਲਡ ਵਿਚ ਹੋਏ ਝਗੜੇ ਵਿਚ ਇਕ ਆਦਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕੁਝ ਆਦਮੀਆਂ ਵਿਚਕਾਰ ਝਗੜਾ ਹੋਣ ਦੀ ਖਬਰ ਮਗਰੋਂ ਜਲਦੀ ਹੀ ਆਪਾਤਕਾਲੀਨ ਅਧਿਕਾਰੀਆਂ ਨੂੰ ਡਰਮੁਓਨ ਦੇ ਵਿਕਟੋਰੀਆ ਰੋਡ ਫਾਸਟਫੂਡ ਨੇੜੇ ਸਵੇਰੇ 2:20 'ਤੇ ਬੁਲਾਇਆ ਗਿਆ। ਪੁਲਸ ਮੁਤਾਬਕ ਕਾਰ ਪਾਰਕਿੰਗ ਏਰੀਆ ਵਿਚ 8 ਵਿਅਕਤੀ ਬੁਰੀ ਤਰ੍ਹਾਂ ਲੜ ਰਹੇ ਸਨ।
ਲੜ ਰਹੇ ਇਨ੍ਹਾਂ ਵਿਅਕਤੀਆਂ ਵਿਚੋਂ ਇਕ ਵਿਅਕਤੀ ਜਿਸ ਦੀ ਉਮਰ 20 ਸਾਲ ਦੇ ਲੱਗਭਗ ਸੀ ਉਸ ਦੇ ਸਿਰ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਜਲਦੀ ਹੀ ਰੌਇਲ ਪ੍ਰਿੰਸ ਐੱਲਫਰੈਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਇਲਾਜ ਮਗਰੋਂ ਹੁਣ ਉਹ ਖਤਰੇ ਤੋਂ ਬਾਹਰ ਹੈ। ਅਧਿਕਾਰੀਆਂ ਨੇ ਇਕ ਆਦਮੀ ਨੂੰ ਮੌਕੇ 'ਤੋ ਗ੍ਰਿਫਤਾਰ ਕੀਤਾ ਪਰ ਬਾਅਦ ਵਿਚ ਉਸ ਨੂੰ ਛੱਡ ਦਿੱਤਾ। ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।
ਚੀਨ ਦੇ ਫਿਰ ਥਪਥਪਾਈ ਪਾਕਿਸਤਾਨ ਦੀ ਪਿੱਠ, ਵਧਾਇਆ ਸਹਿਯੋਗ
NEXT STORY