ਓਟਾਵਾ— ਜੇਕਰ ਤੁਸੀਂ ਕੈਨੇਡਾ ਵਿਚ ਰਹਿੰਦੇ ਹੋ ਅਤੇ ਚਿਕਨ ਸੈਂਡਵਿਚ ਦੇ ਸ਼ੌਕੀਨ ਹੋ ਤਾਂ ਇਹ ਰਿਪੋਰਟ ਤੁਹਾਡਾ ਵੀ ਮਨ ਖੱਟਾ ਕਰ ਸਕਦੀ ਹੈ। ਕੈਨੇਡਾ ਦੇ ਮਸ਼ਹੂਰ ਰੈਸਤਰਾਂ ਵਿਚ ਪਰੋਸੇ ਜਾਣ ਵਾਲੇ ਚਿਕਨ ਸੈਂਡਵਿਚ ਵਿਚ ਕਿੰਨਾਂ ਕੁ ਚਿਕਨ ਹੈ, ਇਸ ਨੂੰ ਲੈ ਕੇ 'ਮਰਕੀਟਪਲੇਸ' ਵੱਲੋਂ ਜਾਂਚ ਦੇ ਆਧਾਰ 'ਤੇ ਇਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਜਾਂਚ ਦੇ ਅਧੀਨ ਪੰਜ ਮਸ਼ਹੂਰ ਰੈਸਤਰਾਂ ਦੇ ਚਿਕਨ ਸੈਂਡਵਿਚਾਂ ਦੀ ਜਾਂਚ ਕੀਤੀ ਗਈ ਅਤੇ ਇਕ ਵੀ ਰੈਸਤਰਾਂ ਅਜਿਹਾ ਨਹੀਂ ਸੀ, ਜੋ 100 ਫੀਸਦੀ ਚਿਕਨ ਪਰੋਸਦਾ ਹੋਵੇ। ਇਨ੍ਹਾਂ ਰੈਸਤਰਾਂ ਦੇ ਚਿਕਨ ਸੈਂਡਵਿਚ ਵਿਚ ਪਰੋਸੇ ਗਏ ਚਿਕਨ ਦਾ ਡੀ. ਐੱਨ. ਏ. ਟੈਸਟ ਕੀਤਾ ਗਿਆ ਤਾਂ ਕਿਸੇ ਵਿਚ 50 ਫੀਸਦੀ ਚਿਕਨ ਸੀ ਅਤੇ ਕਿਸੇ ਵੀ ਉਸ ਤੋਂ ਵੀ ਘੱਟ।
ਇਨ੍ਹਾਂ ਰੈਸਤਰਾਂ ਵਿਚ ਆਉਣ ਵਾਲਾ ਚਿਕਨ 100 ਫੀਸਦੀ ਚਿਕਨ ਡੀ. ਐੱਨ. ਏ. ਹੋਣਾ ਚਾਹੀਦਾ ਹੈ ਅਤੇ ਮੌਸਮ, ਮਸਾਲਿਆਂ ਅਤੇ ਮੀਟ ਨੂੰ ਪ੍ਰੋਸੈੱਸ ਕਰਨ ਨਾਲ ਇਸ ਡੀ. ਐੱਨ. ਏ. ਵਿਚ ਕਮੀ ਆ ਸਕਦੀ ਹੈ ਪਰ ਇਸ ਪੱਧਰ ਤੱਕ ਡੀ. ਐੱਨ. ਏ. ਦੀ ਗਿਰਾਵਟ ਦੱਸਦੀ ਹੈ ਕਿ ਰੈਸਤਰਾਂ ਵੱਲੋਂ ਚਿਕਨ ਸੈਂਡਵਿਚ ਵਿਚ ਪਰੋਸੇ ਜਾ ਰਹੇ ਚਿਕਨ ਵਿਚ ਵੱਡੇ ਪੱਧਰ 'ਤੇ ਹੇਰਫੇਰ ਕੀਤਾ ਜਾ ਰਿਹਾ ਹੈ।
ਪੀਟਰਸਬਰਗ ਆਧਾਰਤ ਮਾਰਕੀਟਪਲੇਸ ਦੀ ਟੀਮ ਨੇ ਮੈਕਡੋਨਲਜ਼ ਕੰਟਰੀ ਚਿਕਨ, ਵੈਂਡੀਜ਼ ਗ੍ਰਿਲਡ ਚਿਕਨ ਸੈਂਡਵਿਚ, ਏ. ਐੱਡ ਡਬਲਿਊ. ਚਿਕਨ ਗ੍ਰਿਲ ਡੀਲਕਸ, ਟਿਮ ਹੌਰਟਨਜ਼ ਚਿਪਟੋਲ ਚਿਕਨ ਗ੍ਰਿਲਡ ਰੈਪ, ਸਬਵੇਅ ਓਵਨ ਰੋਸਟਡ ਚਿਕਨ ਸੈਂਡਵਿਚ, ਸਬਵੇਅ ਸਵੀਟ ਓਨੀਅਨ ਚਿਕਨ ਟੇਰੀਆਕੀ ਦਾ ਚਿਕਨ ਡੀ. ਐੱਨ. ਏ. ਲਈ ਟੈਸਟ ਕੀਤਾ। ਇਨ੍ਹਾਂ ਸੈਂਡਵਿਚ ਦੇ ਚਿਕਨ ਦੇ ਡੀ. ਐੱਨ. ਏ. ਵਿਚ 50 ਫੀਸਦੀ ਸੋਆਬੀਨ ਪ੍ਰੋਟੀਨ ਸੀ।
ਇਨ੍ਹਾਂ ਨਤੀਜਿਆਂ ਨੇ ਜਿੱਥੇ ਚਿਕਨ ਸੈਂਡਵਿਚ ਦੇ ਸ਼ੌਕੀਨਾਂ ਦਾ ਦਿਲ ਤੋੜ ਦਿੱਤਾ ਹੈ, ਉੱਥੇ ਰੈਸਤਰਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਨਤੀਜਿਆਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਿਕਨ ਲਈ ਉਹ ਸਿਰਫ ਇਕ ਫੀਸਦੀ ਜਾਂ ਫਿਰ ਇਸ ਤੋਂ ਘੱਟ ਸੋਆਬੀਨ ਪ੍ਰੋਟੀਨ ਦਾ ਇਸਤੇਮਾਲ ਕਰਦੇ ਹਨ, ਜੋ ਇਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਲਈ ਲੋੜੀਂਦਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਸੋਡੀਅਮ ਦੀ ਮਾਤਰਾ ਵੀ ਲੋੜ ਤੋਂ ਜ਼ਿਆਦਾ ਪਾਈ ਗਈ।
ਕੰਪਨੀਆਂ ਅਪ੍ਰੈਲ ਤੱਕ ਮੈਕਸੀਕੋ ਕੰਧ ਦੇ ਡਿਜ਼ਾਈਨ ਜਮ੍ਹਾ ਕਰਾਉਣ: ਅਮਰੀਕੀ ਏਜੰਸੀ
NEXT STORY