ਓਟਾਵਾ— ਤਸਵੀਰ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਵੇਗਾ ਕਿ ਇਸ ਕਿਸ ਨੇਤਾ ਦੀ ਗੱਲ ਕਰ ਰਹੇ ਹਾਂ ਪਰ ਫਿਰ ਵੀ ਜੇਕਰ ਤੁਹਾਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁਗਾਲਤਾ ਲੱਗ ਰਿਹਾ ਹੈ ਤਾਂ ਦੱਸ ਦੇਈਏ ਕਿ ਇੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਹੋ ਰਿਹਾ ਹੈ। ਅਸਲ ਵਿਚ ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿਣਾ ਹੈ ਕੈਨੇਡਾ ਦੇ 39 ਫੀਸਦੀ ਲੋਕਾਂ ਦਾ। ਇਕ ਸਰਵੇਖਣ ਵਿਚ 39 ਫੀਸਦੀ ਕੈਨੇਡੀਅਨ ਲੋਕਾਂ ਦਾ ਕਹਿਣਾ ਹੈ ਕਿ ਟਰੰਪ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਘਟੀਆ ਰਾਸ਼ਟਰਪਤੀ ਹੈ। ਸ਼ਨੀਵਾਰ ਨੂੰ ਅਬੈਕਸ ਡਾਟਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਦੇ ਨਤੀਜੇ ਨੂੰ ਜਾਰੀ ਕੀਤਾ ਗਿਆ।
ਇਸ ਸਰਵੇਖਣ ਮੁਤਾਬਕ 29 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਟਰੰਪ ਬੁਰੇ ਨੇਤਾਵਾਂ ਵਿਚੋਂ ਹੀ ਇਕ ਹੈ। 10 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਇਕ ਔਸਤਨ ਰਾਸ਼ਟਰਪਤੀ ਹੈ। ਦੂਜੇ ਪਾਸੇ ਮਹਿਜ਼ 2 ਫੀਸਦੀ ਲੋਕਾਂ ਨੇ ਟਰੰਪ ਨੂੰ ਹੁਣ ਤੱਕ ਦਾ ਸਭ ਤੋਂ ਉੱਤਮ ਰਾਸ਼ਟਰਪਤੀ ਦੱਸਿਆ ਹੈ। ਲੋਕਾਂ ਨੇ ਇਹ ਵੀ ਮੰਨਿਆ ਹੈ ਕਿ ਟਰੰਪ ਦੀਆਂ ਨੀਤੀਆਂ ਦਾ ਕੈਨੇਡਾ 'ਤੇ ਮਾੜਾ ਅਸਰ ਪਵੇਗਾ।
ਬ੍ਰਿਟਿਸ਼ ਪੁਲਸ ਨੇ ਫਰਾਰ ਭਾਰਤੀ ਮੂਲ ਦੇ ਵਿਅਕਤੀ ਤੇ ਬੇਟੇ ਦਾ ਪਤਾ ਲਾਉਣ ਲਈ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ
NEXT STORY