ਸਿਡਨੀ (ਵਾਰਤਾ)— ਐਕਜ਼ੋਨਮੋਬਿਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਪਾਪੂਆ ਨਿਊ ਗਿਨੀ ਦੇ ਤਰਲ ਕੁਦਰਤੀ ਗੈਸ ਪ੍ਰੋਜੈਕਟ (ਐੱਲ. ਐੱਨ. ਜੀ.) 'ਤੇ ਉਤਪਾਦਨ ਬਹਾਲ ਕਰਨ ਲਈ ਅੱਠ ਹਫਤਿਆਂ ਦਾ ਸਮਾਂ ਲੱਗੇਗਾ। ਭੂਚਾਲ ਦੇ ਕੇਂਦਰ ਦੇ ਨੇੜੇ ਸਥਿਤ ਐਕਜ਼ੋਨਮੋਬਿਲ ਕਾਰਪੋਰੇਸ਼ਨ ਦੇ ਗੈਸ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਇਸ ਪਲਾਂਟ ਨੂੰ ਆਪਣੀ ਇਕਾਈ ਵਿਚ ਦੁਬਾਰਾ ਗੈਸ ਉਤਪਾਦਨ ਕਰਨ ਵਿਚ 8 ਹਫਤਿਆਂ ਦਾ ਸਮਾਂ ਲੱਗੇਗਾ। ਬੀਤੀ ਮਹੀਨੇ ਦੀ 26 ਫਰਵਰੀ ਨੂੰ ਆਏ 7.5 ਤੀਬਰਤਾ ਵਾਲੇ ਭੂਚਾਲ ਨਾਲ ਜ਼ਮੀਨ ਖਿਸਕ ਗਈ ਸੀ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਭੂਚਾਲ ਕਾਰਨ ਘੱਟ ਤੋਂ ਘੱਟ 31 ਲੋਕਾਂ ਦੀ ਮੌਤ ਹੋ ਗਈ ਸੀ। ਇਸ ਨਾਲ ਖੇਤਰੀ ਐੱਲ. ਐੱਨ. ਜੀ. ਬਾਜ਼ਾਰ ਵੀ ਪ੍ਰਭਾਵਿਤ ਰਿਹਾ। ਇਸ ਮਗਰੋਂ ਦੱਖਣੀ ਪ੍ਰਸ਼ਾਂਤ ਰਾਸ਼ਟਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਐਕਜ਼ੋਨਮੋਬਿਲ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 300 ਗੈਰ ਜ਼ਰੂਰੀ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਹਾਈਲੈਂਡਸ ਵਿਚ ਸਥਿਤ ਗੈਸ ਕੰੰਡੀਸ਼ਨਿੰਗ ਪਲਾਂਟ ਨੂੰ ਦੁਬਾਰਾ ਲਗਾਉਣ ਦਾ ਕੰਮ ਜਾਰੀ ਹੈ। ਬਿਆਨ ਵਿਚ ਦੱਸਿਆ ਗਿਆ,''ਜਦੋਂ ਗੈਸ ਕੰਡੀਸ਼ਨਿੰਗ ਪਲਾਂਟ ਸੁਰੱਖਿਅਤ ਰੂਪ ਵਿਚ ਬੰਦ ਹੋ ਗਿਆ ਸੀ ਤਾਂ ਉਪਕਰਣਾਂ ਅਤੇ ਨੀਂਹ ਦੇ ਵੱਖ-ਵੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਮਗਰੋਂ ਇਸ ਪਲਾਂਟ ਨੂੰ ਨਿਰੀਖਣ ਅਤੇ ਮੁਰੰਮਤ ਦੀ ਲੋੜ ਸੀ।''
ਅਫਗਾਨਿਸਤਾਨ : ਸੁਰੱਖਿਆ ਫੌਜ ਦੇ ਹਵਾਈ ਹਮਲੇ 'ਚ 42 ਅੱਤਵਾਦੀ ਹੋਏ ਢੇਰ
NEXT STORY