ਸਿਡਨੀ (ਭਾਸ਼ਾ)— ਪਾਪੁਆ ਨਿਊ ਗਿਨੀ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ ਸੜਕ ਅਤੇ ਸੰਚਾਰ ਸੰਪਰਕ ਟੁੱਟ ਗਿਆ ਹੈ। ਭੂਚਾਲ ਤੋਂ ਬਾਅਦ ਬਚਾਅ ਕੰਮ ਜਾਰੀ ਹੈ ਅਤੇ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪਾਪੁਆ ਨਿਊ ਗਿਨੀ 'ਚ ਭੂਚਾਲ ਨਾਲ ਹੋਏ ਨੁਕਸਾਨ ਦੇ ਗੰਭੀਰ ਵਿੱਤੀ ਪ੍ਰਭਾਵ ਪੈਣ ਦਾ ਖਦਸ਼ਾ ਹੈ।
ਦੱਸਣਯੋਗ ਹੈ ਕਿ ਪਾਪੁਆ ਨਿਊ ਗਿਨੀ ਵਿਚ ਐਤਵਾਰ ਦੀ ਰਾਤ ਨੂੰ 7.5 ਤੀਬਰਤਾ ਦਾ ਤੇਜ਼ ਭੂਚਾਲ ਆਇਆ ਸੀ। ਇਸ ਤੋਂ ਬਾਅਦ ਵੀ ਭੂਚਾਲ ਦੇ ਝਟਕੇ ਲੱਗਦੇ ਰਹੇ। ਭੂਚਾਲ ਦਾ ਕੇਂਦਰ ਪਾਪੁਆ ਨਿਊ ਗਿਨੀ ਤੋਂ 560 ਕਿਲੋਮੀਟਰ ਦੂਰ ਜ਼ਮੀਨ ਵਿਚ 35 ਕਿਲੋਮੀਟਰ ਹੇਠਾਂ ਸੀ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਭੂਚਾਲ ਕਾਰਨ ਉੱਥੋਂ ਦੀਆਂ ਸੜਕਾਂ, ਪੁਲ ਅਤੇ ਬੁਨਿਆਦੀ ਢਾਂਚੇ ਅਤੇ ਕਈ ਘਰ ਨੁਕਸਾਨੇ ਗਏ। ਜ਼ਮੀਨ ਖਿਸਕਣ ਅਤੇ ਸੜਕਾਂ 'ਚ ਤਰੇੜਾਂ ਪੈ ਜਾਣ ਕਾਰਨ ਖੇਤਰ ਤੱਕ ਪਹੁੰਚਣ 'ਚ ਮੁਸ਼ਕਲ ਹੋ ਰਹੀ ਹੈ। ਇਕ ਰਿਪੋਰਟ ਵਿਚ ਇਹ ਦੱਸਿਆ ਗਿਆ ਸੀ ਕਿ ਭੂਚਾਲ ਕਾਰਨ 30 ਤੋਂ ਵਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹਾਲਾਂਕਿ ਮੰਗਲਵਾਰ ਨੂੰ ਰਿਪੋਰਟ ਦਿੱਤੀ ਗਈ ਸੀ ਕਿ 20 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਮੁਲਾਂਕਣ ਟੀਮਾਂ ਦਾ ਕੰਮ ਜਾਰੀ ਹੈ ਅਤੇ ਫੌਜ ਸੇਵਾਵਾਂ ਬਹਾਲ ਕਰਨ 'ਚ ਮਦਦ ਕਰ ਰਹੀ ਹੈ।
ਹਾਰਟ ਅਟੈਕ ਆਉਣ 'ਤੇ ਪੈਸੇ ਸੁੱਟ ਕੇ ਇਸ ਸ਼ਖਸ ਨੇ ਬਚਾਈ ਆਪਣੀ ਜਾਨ
NEXT STORY