ਕਿਊਬਿਕ (ਏਜੰਸੀ)- ਵੀਰਵਾਰ ਨੂੰ ਕਿਊਬੈਕ ਦੇ ਮਨੀਵਾਕੀ ਵਿਚ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਹੈ। ਮਨੀਵਾਕੀ ਬਿਲਕੁਲ ਓਟਾਵਾ ਅਤੇ ਗੈਟੀਨਿਊ ਦਾ ਨੇੜਲਾ ਇਲਾਕਾ ਹੈ। ਕੁਦਰਤੀ ਸੰਸਾਧਨ ਕੈਨੇਡਾ ਦੀ ਰਿਪੋਰਟ ਮੁਤਾਬਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਕੋਈ ਖਬਰ ਨਹੀਂ ਹੈ। ਭੂਚਾਲ ਵਿਗਿਆਨੀ ਨਿਕੋਲਸ ਐਕਰਲੀ ਨੇ ਦੱਸਿਆ ਕਿ ਭੂਚਾਲ ਭੂਚਾਲ ਦੇ ਝਟਕੇ ਲੋਕਾਂ ਵਲੋਂ ਮਹਿਸੂਸ ਕੀਤੇ ਗਏ। ਭੂਚਾਲ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 4.1 ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਭੂਚਾਲ ਆਇਆ ਤਾਂ ਇੰਝ ਲੱਗਾ ਜਿਵੇਂ ਕੋਈ ਬਹੁਤ ਵੱਡਾ ਟਰੱਕ ਤੁਹਾਡੇ ਨੇੜਿਓਂ ਲੰਘ ਗਿਆ।
ਜੇਕਰ ਭੂਚਾਲ ਦੀ ਤੀਬਰਤਾ 5 ਹੁੰਦਾ ਤਾਂ ਇਹ ਘਾਤਕ ਸਾਬਿਤ ਹੋਸਕਦਾ ਸੀ। ਇਹ ਭੂਚਾਲ ਸਵੇਰੇ 3.51 ਵਜੇ ਆਇਆ ਅਤੇ ਇਸ ਦਾ ਕੇਂਦਰ 85 ਕਿਲੋਮੀਟਰ ਨਾਰਥ ਮਾਨੀਵਾਕੀ ਨੇੜੇ ਕੈਬੋਂਗਾ ਰਿਜ਼ਰਵੇਅਰ ਦੱਸਿਆ ਜਾ ਰਿਹਾ ਹੈ।
ਮੋਟਾਪੇ ਕਾਰਨ ਖੂਨ ਬਣਾਉਣ ਵਾਲੇ ਸੈੱਲਾਂ 'ਤੇ ਪੈਂਦਾ ਹੈ ਮਾੜਾ ਅਸਰ
NEXT STORY