ਸਿਡਨੀ— ਪਾਪੁਆ ਨਿਊ ਗਿਨੀ ਵਿਚ ਸ਼ਨੀਵਾਰ ਨੂੰ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਹਾਲਾਂਕਿ ਮੌਸਮ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ 6.5 ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਰਿਪੋਰਟ ਮੁਤਾਬਕ ਭੂਚਾਲ ਮਾਊਂਟ ਹੈਜੇਨ ਸ਼ਹਿਰ ਤੋਂ ਤਕਰੀਬਨ 195 ਕਿਲੋਮੀਟਰ ਪੱਛਮ 'ਚ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਪ੍ਰਸ਼ਾਂਤ ਸਾਗਰੀ ਇਸ ਦੇਸ਼ ਦਾ ਜ਼ਿਆਦਾਤਰ ਹਿੱਸਾ ਪਹਾੜੀ ਹੈ। ਇਸ ਲਈ ਕੁਦਰਤੀ ਆਫਤਾਂ ਕਾਰਨ ਹੋਣ ਵਾਲੀਆਂ ਤਬਾਹੀਆਂ ਦੀ ਜਾਣਕਾਰੀ ਅਧਿਕਾਰੀਆਂ ਅਤੇ ਰਾਹਤ ਏਜੰਸੀਆਂ ਨੂੰ ਮਿਲਣ ਵਿਚ ਕਈ ਦਿਨ ਲੱਗ ਜਾਂਦੇ ਹਨ। ਇਸੇ ਸਾਲ 26 ਜਨਵਰੀ ਮਹੀਨੇ ਪਾਪੁਆ ਨਿਊ ਗਿਨੀ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਇਸ ਵਿਚ 125 ਲੋਕਾਂ ਦੀ ਮੌਤ ਹੋ ਗਈ ਸੀ।
57 ਸਾਲਾ ਔਰਤ ਦੇ ਸਿਰ 'ਚ ਖੁੱਭੀ ਕੈਂਚੀ, ਵਾਲ-ਵਾਲ ਬਚੀ ਜਾਨ
NEXT STORY