ਰੋਮ— ਮੱਧ ਇਟਲੀ 'ਚ ਅੱਜ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਬਰਫ ਨਾਲ ਢਕਿਆ ਇਕ ਇਲਾਕਾ ਹੈ। ਭੂਚਾਲ ਵਿਗਿਆਨੀਆਂ ਮੁਤਾਬਕ, ਭੂਚਾਲ ਦੀ ਤੀਬਰਤਾ 5.4 ਹੈ ਤੇ ਇਹ ਅਰਬੁਜੋ, ਲਾਜਿਓ ਤੇ ਮਾਰਸ਼ ਇਲਾਕਿਆਂ 'ਚ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਰੋਮ 'ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਮਾਤਿਰਸ 'ਚ ਸੀਤੀ ਹੈ, ਜਿੱਥੇ ਪਿਛਲੇ ਸਾਲ ਅਗਸਤ ਤੇ ਅਕਤੂਬਰ 'ਚ ਵੀ ਭੂਚਾਲ ਆਇਆ ਸੀ। ਭੂਚਾਲ ਤੋਂ ਪਹਿਲਾਂ ਅਮਾਤਿਰਸ ਨਾਲ ਲੱਗਦੇ ਇਲਾਕੇ 'ਚ 36 ਘੰਟਿਆਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।
ਅੱਗ ਕਾਰਨ ਸੜ ਕੇ ਸੁਆਹ ਹੋਇਆ ਇਹ ਘਰ, ਕੜਾਕੇ ਦੀ ਠੰਡ 'ਚ ਵਧੀਆਂ ਪਰਿਵਾਰ ਦੀਆਂ ਮੁਸ਼ਕਲਾਂ
NEXT STORY