ਟੋਰਾਂਟੋ— ਕੈਨੇਡਾ ਦੇ ਯੂਕੋਨ ਅਤੇ ਬੀ. ਸੀ. ਦੇ ਬਾਰਡਰ ਨੇੜੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਕ ਪਰਵਤਰੋਹੀ ਔਰਤ ਨਤਾਲੀਆ ਮਾਰਟਿਨਜ਼ ਸਭ ਤੋਂ ਲੰਬੀ ਪਹਾੜੀ 'ਮਾਊਂਟ ਲੋਗਾਨ' ਵਿਖੇ ਫਸ ਗਈ। ਉਹ 9 ਦਿਨ ਪਹਿਲਾਂ ਹੀ ਇਸ ਪਹਾੜੀ 'ਤੇ ਚੜ੍ਹੀ ਸੀ। ਸੋਮਵਾਰ ਨੂੰ ਜਦੋਂ ਉਹ ਪਹਾੜ 'ਤੇ 4000 ਮੀਟਰ ਦੀ ਉੱਚਾਈ 'ਤੇ ਸੀ ਤਾਂ ਇਸ ਦੌਰਾਨ ਇਸ ਖੇਤਰ ਵਿਚ ਭੂਚਾਲ ਦੇ ਕਈ ਝਟਕੇ ਲੱਗੇ, ਜਿਸ ਤੋਂ ਬਾਅਦ ਇੱਥੇ ਬਰਫ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ। ਗਨੀਮਤ ਰਹੀ ਕਿ ਨਤਾਲੀਆ ਪਹਾੜੀ ਤੋਂ ਹੇਠਾਂ ਸੁਰੱਖਿਅਤ ਸਥਾਨ 'ਤੇ ਆ ਗਈ। ਤੂਫਾਨ ਅਤੇ ਖਰਾਬ ਮੌਸਮ ਕਰਕੇ ਬਚਾਅ ਟੀਮ ਦੇ ਮੈਂਬਰ ਸ਼ੁੱਕਰਵਾਰ ਤੱਕ ਨਤਾਲੀਆ ਤੱਕ ਪਹੁੰਚਣਗੇ ਅਤੇ ਉਸ ਨੂੰ ਉੱਥੋਂ ਕੱਢਣਗੇ। ਨਤਾਲੀਆ ਲਗਾਤਾਰ ਆਪਣੇ ਪਤੀ ਨੂੰ ਮੈਸੇਜ ਕਰਕੇ ਆਪਣੀ ਖੈਰੀਅਤ ਦੱਸ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਠੀਕ ਹੈ ਪਰ ਹੁਣ ਉਸ ਨੂੰ ਡਰ ਲੱਗ ਰਿਹਾ ਹੈ।
ਨਤਾਲੀਆ ਆਪਣੇ ਨਾਲ ਇਕ ਵਧੇਰੇ ਹਫਤੇ ਦਾ ਖਾਣਾ ਲੈ ਕੇ ਗਈ ਸੀ। ਜਿਸ ਕਰਕੇ ਉਸ ਦਾ ਉੱਥੇ ਰਹਿਣਾ ਥੋੜ੍ਹਾ ਆਸਾਨ ਹੋ ਗਿਆ, ਜੇਕਰ ਉਸ ਕੋਲ ਭੋਜਨ ਵੀ ਨਹੀਂ ਹੁੰਦਾ ਤਾਂ ਹਾਲਾਤ ਖਰਾਬ ਹੋ ਸਕਦੇ ਸਨ।
ਮਿਸ਼ੇਲ ਤੋਂ ਪਹਿਲਾਂ ਇਸ ਗੋਰੀ ਮਹਿਲਾ ਨੂੰ ਦਿਲ ਦੇ ਬੈਠੇ ਸਨ ਓਬਾਮਾ, ਦੋ ਵਾਰ ਕੀਤਾ ਸੀ ਪ੍ਰਪੋਜ਼ ਪਰ...
NEXT STORY