ਕਾਇਰੋ— ਮਿਸਰ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਸਲਾਮਿਸ ਸਟੇਟ ਨਾਲ ਸਬੰਧਾਂ ਦੇ ਦੋਸ਼ 'ਚ 21 ਲੋਕਾਂ ਨੂੰ ਮੌਤ ਦੀ ਸਜ਼ਾ ਤੇ ਹੋਰ ਸੱਤ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੀ ਜਾਣਕਾਰੀ ਮਿਸਰ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦਿੱਤੀ ਹੈ।
28 ਲੋਕਾਂ 'ਤੇ ਅਦਾਲਤ 'ਚ ਚੱਲੇ ਮੁਕੱਦਮੇ 'ਚ ਇਸਮਾਲਿਕ ਸਟੇਟ ਸਮੂਹ ਨਾਲ ਸਬੰਧ, ਜਨਤਕ ਕੰਮਾਂ 'ਚ ਰੁਕਾਵਟ, ਹਥਿਆਰ ਰੱਖਣ ਤੇ ਸਮਾਜ ਨੂੰ ਨੁਕਸਾਨ ਪਹੁਚਾਉਣ ਦੇ ਦੋਸ਼ ਲੱਗੇ। ਅਦਾਲਤ ਵਲੋਂ ਸੁਣਾਈ ਸਜ਼ਾ 'ਚ 21 ਨੂੰ ਮੌਤ ਦੀ ਸਜ਼ਾ, 4 ਨੂੰ 25 ਸਾਲ ਤੇ ਤਿੰਨ ਲੋਕਾਂ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਖਿਲਾਫ ਕਾਰਵਾਈ 'ਚ ਕਿਹਾ ਗਿਆ ਕਿ ਸਮੂਹਾਂ ਨੇ ਮਿਸਰ ਦੇ ਸਨਮਾਨ ਨੂੰ ਲਗਾਤਾਰ ਠੇਸ ਪਹੁੰਚਾਈ ਹੈ।
ਮਿਸਰ ਦੇ ਅਧਿਕਾਰੀਆਂ ਨੇ ਇਸਲਾਮੀ ਮੁਖੀ ਮੁਹੰਮਦ ਮੋਰਸੀ ਨੂੰ 2013 'ਚ ਹਰਾਉਣ ਤੋਂ ਬਾਅਦ ਉਸ ਦੇ ਹਜ਼ਾਰਾਂ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਕੁਝ ਪ੍ਰਸਿੱਧ ਧਰਮ ਨਿਰਪੱਖ ਕਾਰਕੁੰਨਾਂ ਨੂੰ ਗ੍ਰਿਫਤਰ ਕੀਤਾ ਹੈ। ਮਿਸਰ ਨੇ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਰਹਿ ਚੁੱਕੇ ਅਬੁਲ ਫਿਤੋਹ ਨੂੰ ਇਸੇ ਹਫਤੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਪਿਛਲੇ ਕੁਝ ਸਾਲਾਂ 'ਚ ਮਿਸਰ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਨੂੰ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।
ਹੁਣ ਸਾਊਦੀ ਅਰਬ ਮਨੋਰੰਜਨ 'ਤੇ ਖਰਚ ਕਰੇਗਾ ਅਰਬਾਂ ਡਾਲਰ
NEXT STORY