ਪਰਥ- ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ’ਚ ਲੁੱਟ-ਖੋਹ ਕਰਨ ਆਏ ਇਕ ਬਜ਼ੁਰਗ ਵਿਅਕਤੀ ’ਤੇ ਦੋ ਨਾਬਾਲਗ ਮੁੰਡਿਆਂ ਨੇ ਹਮਲਾ ਕਰ ਦਿੱਤਾ। ਡੇਵ ਹਿਊਗਜ਼ ਨਾਂ ਦੇ 88 ਸਾਲਾ ਬਜ਼ੁਰਗ ਦੇਸ਼ ਦੇ ਸਾਬਕਾ ਪੁਲਸ ਮੁਖੀ ਹਨ, ਜਿਸ ਨਾਲ ਇਹ ਵਾਰਦਾਤ ਵਾਪਰੀ। ਬਜ਼ੁਰਗ ਨਾਲ ਇਹ ਵਾਰਦਾਤ ਪੱਛਮੀ ਆਸਟ੍ਰੇਲੀਆ ਦੇ ਟਾਊਨ ਵੋਂਗਾਨ ਹਿੱਲਜ਼ ਸਥਿਤ ਘਰ ’ਚ ਬੀਤੇ ਐਤਵਾਰ ਦੀ ਰਾਤ ਨੂੰ ਵਾਪਰੀ। ਦੋ ਹਮਲਾਵਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਹਿਊਗਜ਼ ਵੀ ਉਨ੍ਹਾਂ ਨਾਲ ਪੂਰੀ ਬਹਾਦਰੀ ਨਾਲ ਲੜੇ। ਹਮਲਾਵਰਾਂ ਨੇ ਹਿਊਗਜ਼ ’ਤੇ ਸਿਰ ’ਤੇ ਹਥਿਆਰ ਨਾਲ ਡੂੰਘੀ ਸੱਟ ਮਾਰੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ।
ਹਮਲਾਵਰਾਂ ਵਲੋਂ ਕੀਤੇ ਹਮਲੇ ਦੇ ਬਾਵਜੂਦ ਵੀ ਹਿਊਗਜ਼ ਉਨ੍ਹਾਂ ਨਾਲ ਲੜੇ। ਹਿਊਗਜ਼ ਨੇ ਕਿਹਾ ਕਿ ਉਹ ਮੇਰੇ ਤੋਂ ਮੇਰੀ ਕਾਰ ਦੀਆਂ ਚਾਬੀਆਂ ਚਾਹੁੰਦੇ ਸਨ। ਜਦੋਂ ਮੈਂ ਜ਼ੋਰ ਦੀ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਹਮਲਾਵਰ ਨੇ ਮੇਰੀਆਂ ਬਾਹਾਂ ਅਤੇ ਮੋਢਿਆਂ ’ਤੇ ਸੱਟ ਮਾਰੀ। ਦੂਜਾ ਹਮਲਾਵਰ ਅੰਦਰ ਦਾਖਲ ਹੋ ਗਿਆ ਅਤੇ ਉਸ ਨੇ ਮੇਰੀ ਕਾਰ ਦੀਆਂ ਚਾਬੀਆਂ ਨੂੰ ਚੋਰੀ ਕਰ ਲਿਆ। ਹਿਊਗਜ਼ ਨੇ ਦੱਸਿਆ ਕਿ ਸਿਰ ’ਤੇ ਡੂੰਘੀ ਸੱਟ ਲੱਗਣ ਕਾਰਨ ਖੂਨ ਬਹੁਤ ਵਹਿ ਗਿਆ ਸੀ। ਹਮਲਾਵਰਾਂ ਦੇ ਫਰਾਰ ਹੋਣ ਤੋਂ ਬਾਅਦ ਗੁਆਂਢੀ ਦੌੜ ਕੇ ਮੇਰੇ ਘਰ ਆਏ ਅਤੇ ਮੇਰੇ ਖੂਨ ਨੂੰ ਰੋਕਿਆ। ਉਹ ਮੈਨੂੰ ਹਸਪਤਾਲ ਲੈ ਗਏ, ਜਿੱਥੇ ਮੈਂ ਰਾਤ ਰਿਹਾ। ਪੁਲਸ ਨੇ ਇਸ ਘਟਨਾ ਦੇ ਸੰਬੰਧ ’ਚ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 13 ਅਤੇ 14 ਸਾਲ ਹੈ। ਪੁਲਸ ਨੇ ਦੋਹਾਂ ਮੁੰਡਿਆਂ ’ਤੇ ਘਰ ’ਚ ਲੁੱਟ-ਖੋਹ ਕਰਨ ਅਤੇ ਬਜ਼ੁਰਗ ਨੂੰ ਜ਼ਖਮੀ ਕਰਨ ਦੇ ਦੋਸ਼ ਲਾਏ ਹਨ।
ਪਾਕਿਸਤਾਨ : ਰਾਵਲਪਿੰਡੀ ਦੇ ਹਾਈ-ਪ੍ਰੋਫਾਈਲ ਜ਼ੋਨ ਵਿਚ ਪੱਤਰਕਾਰ ਦਾ ਕਤਲ
NEXT STORY