ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਬੁੱਧਵਾਰ ਨੂੰ ਇਕ ਬਜ਼ੁਰਗ ਵਿਅਕਤੀ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉੱਤਰੀ ਸਿਡਨੀ ਦੇ ਕਾਟੇਜ ਪੁਆਇੰਨ 'ਚ ਵਾਪਰਿਆ। ਐਮਰਜੈਂਸੀ ਅਧਿਕਾਰੀਆਂ ਮੁਤਾਬਕ ਬਜ਼ੁਰਗ ਵਿਅਕਤੀ ਕਿਸ਼ਤੀ 'ਤੇ ਸਫਰ ਕਰ ਰਿਹਾ ਸੀ, ਜਿਸ ਦੌਰਾਨ ਉਹ ਬੇਹੋਸ਼ ਹੋ ਗਿਆ ਅਤੇ ਪਾਣੀ 'ਚ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 10.00 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ ਅਤੇ ਵਿਅਕਤੀ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।
ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ, ਸ਼ਾਇਦ ਬਜ਼ੁਰਗ ਕਿਸ਼ਤੀ 'ਚ ਫਸ ਗਿਆ ਹੋਵੇ। ਰਿਪੋਰਟ ਮੁਤਾਬਕ ਬਜ਼ੁਰਗ ਬੇਹੋਸ਼ ਹੋ ਗਿਆ ਸੀ। ਨਿਊ ਸਾਊਥ ਵੇਲਜ਼ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ।
ਅਫਗਾਨਿਸਤਾਨ 'ਚ ਭਾਰਤ ਦੇ ਯੋਗਦਾਨ ਦੀ ਅਮਰੀਕਾ ਨੇ ਕੀਤੀ ਸ਼ਲਾਘਾ
NEXT STORY