ਸਿਡਨੀ/ਆਬੂ ਧਾਬੀ,(ਭਾਸ਼ਾ)— ਆਬੂ ਧਾਬੀ ਤੋਂ ਸਿਡਨੀ ਜਾ ਰਹੇ 'ਏਤਿਹਾਦ ਏਅਰਵੇਜ਼' ਦੇ ਜਹਾਜ਼ ਵਿੱਚ ਧੂੰਏਂ ਦਾ ਅਲਾਰਮ ਵੱਜਣ ਮਗਰੋਂ ਆਸਟਰੇਲੀਆ ਦੇ ਐਡੀਲੇਡ ਹਵਾਈ ਅੱਡੇ ਉੱਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਜਹਾਜ਼ ਸੰਖਿਆ ਈ.ਵਾਈ. 450 ਦੇ ਕਰੂ ਮੈਂਬਰਾਂ ਨੇ ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ 5 ਵਜੇ ਦੱਖਣੀ ਆਸਟਰੇਲੀਆ ਦੇ ਐਡੀਲੇਡ ਹਵਾਈ ਅੱਡੇ ਉੱਤੇ ਉਤਾਰਿਆ । ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਾਕਪਿਟ 'ਚ ਧੂੰਆਂ ਨਿਕਲਦਾ ਦੇਖਿਆ ਗਿਆ ਸੀ। ਸੂਤਰਾਂ ਮੁਤਾਬਕ ਬੋਇੰਗ 777 ਯਾਤਰੀ ਜੈੱਟ ਜਹਾਜ਼ ਵਿਚ 349 ਮੁਸਾਫਰ ਸਵਾਰ ਸਨ, ਜਿਨ੍ਹਾਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਪਿਛਲੇ 3 ਘੰਟਿਆਂ ਤੋਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਇੰਤਜ਼ਾਰ ਕਰ ਰਹੇ ਯਾਤਰੀਆਂ ਨੇ ਆਪਣੀ ਪਰੇਸ਼ਾਨੀ ਪ੍ਰਗਟ ਕੀਤੀ ਹੈ।
ਏਤਿਹਾਦ ਦੇ ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ।
ਉਨ੍ਹਾਂ ਨੇ ਕਿਹਾ ਕਿ ਇੰਜੀਨੀਅਰ ਅਤੇ ਕਰੂ ਮੈਂਬਰ ਜਹਾਜ਼ ਦੀ ਜਾਂਚ ਕਰ ਰਹੇ ਹਨ ਅਤੇ ਸੰਬੰਧਤ ਵਿਭਾਗ ਇਸ ਪੂਰੀ ਘਟਨਾ ਉੱਤੇ ਨਜ਼ਰ ਰੱਖ ਰਹੇ ਹਨ । ਯਾਤਰੀਆਂ ਨੇ ਟਵੀਟ ਕਰਕੇ ਕਿਹਾ ਕਿ ਉਹ 3 ਘੰਟਿਆਂ ਤੋਂ ਚੱਲਣ ਦੀ ਉਡੀਕ ਕਰ ਰਹੇ ਹਨ ਪਰ ਅਜੇ ਤਕ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਮਿਲੀ।
ਮਿਆਂਮਾਰ ਦੀ ਫੌਜ ਨੇ ਸ਼ੁਰੂ ਕੀਤੀ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰਾਂ ਦੀ ਅੰਦਰੂਨੀ ਜਾਂਚ
NEXT STORY