ਐਵਰੈਸਟ ਫਤਿਹ ਕਰਨ ਦੇ ਝੂਠੇ ਵਾਅਦਿਆਂ ਨੂੰ ਰੋਕੇਗਾ ਜੀ. ਪੀ. ਐੱਸ.

You Are HereInternational
Tuesday, March 21, 2017-1:28 AM

ਕਾਠਮੰਡੂ — ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਦੇ ਸ਼ਿਖਰ ਤੱਕ ਚੱੜਣ ਦਾ ਯਤਨ ਕਰਨ ਵਾਲੇ ਪਰਬਤਰੋਹੀਆਂ ਨੂੰ ਇਸ ਸਾਲ ਜੀ. ਪੀ. ਐੱਸ. ਉਪਕਰਣ ਮੁਹੱਈਆ ਕਰਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਸ਼ਿਖਰ 'ਤੇ ਪਹੁੰਚ ਐਵਰੈਸਟ ਫਤਿਹ ਕਰਨ ਦੇ ਝੂਠੇ ਵਾਅਦਿਆਂ 'ਤੇ ਰੋਕ ਲਾਉਣ ਅਤੇ ਮੁਸ਼ਕਿਲ 'ਚ ਫਸੇ ਪਰਬਤਰੋਹੀਆਂ ਨੂੰ ਲੱਭਣ 'ਚ ਮਦਦ ਮਿਲੇਗੀ। 8,850 ਮੀਟਰ ਉਚੀ ਐਵਰੈਸਟ ਦੇ ਸ਼ਿਖਰ 'ਤੇ ਪਹੁੰਚਣ ਵਾਲੇ ਪਰਬਤਰੋਹੀਆਂ ਨੂੰ ਹਲੇਂ ਸਬੂਤ ਦੇ ਤੌਰ 'ਤੇ ਉਥੇ ਦੀ ਫੋਟੇ ਅਤੇ ਬੇਸ ਕੈਂਪ ਦੇ ਆਪਣੇ ਅਧਿਕਾਰੀ ਦੀ ਰਿਪੋਰਟ ਨੂੰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਫੋਟੋਆਂ 'ਚ ਇਹ ਦਿਖਾਉਣਾ ਚਾਹੀਦਾ ਹੈ ਕਿ ਪਰਬਤਰੋਹੀ ਸ਼ਿਖਰ 'ਤੇ ਹਨ। ਪਿਛਲੇ ਸਾਲ ਇਕ ਭਾਰਤੀ ਜੋੜੇ ਨੇ ਸ਼ਿਖਰ 'ਤੇ ਪਹੁੰਚਣ ਦੀ ਫਰਜ਼ੀ ਫੋਟੋਆਂ ਦਿਖਾਈਆਂ ਸਨ।

ਇਸ ਤੋਂ ਬਾਅਦ ਨੇਪਾਲ 'ਚ ਇਸ ਜੋੜੇ 'ਤੇ 10 ਸਾਲ ਲਈ ਰੋਕ ਲਾ ਦਿੱਤੀ ਗਈ ਸੀ। ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਦੁਰਗਾ ਦੱਤ ਢਕਾਲ ਨੇ ਦੱਸਿਆ ਕਿ ਮੌਸਮ 'ਚ ਪਰੀਖਣ ਲਈ ਕੁਝ ਪਰਵਤਰੋਹੀਆਂ ਨੂੰ ਜੀ. ਪੀ, ਐੱਸ. ਟ੍ਰੈਕਿੰਗ ਡਿਵਾਇਸ ਨਾਲ ਲੈਸ ਕੀਤਾ ਜਾਵੇਗਾ। ਇਸ ਨਾਲ ਦੇਖਿਆ ਜਾਵੇਗਾ ਕਿ ਕੀ ਇਹ ਫਰਜ਼ੀ ਦਾਅਵਿਆਂ 'ਤੇ ਰੋਕ ਲਾਉਣ 'ਚ ਸਫਲ ਹੁੰਦਾ ਹੈ। ਜੇਕਰ ਇਹ ਕੰਮ ਕਰਦਾ ਹੈ ਤਾਂ ਅਗਲੇ ਸਾਲ ਤੋਂ ਇਸ ਨੂੰ ਸਾਰੇ ਪਰਵਤਰੋਹੀਆਂ ਲਈ ਜ਼ਰੂਰੀ ਕਰ ਦਿੱਤਾ ਜਾਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.