ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਸਥਾਈ ਮੈਂਬਰਾਂ ਨੂੰ ਮਿਲੀ ਵੀਟੋ ਪਾਵਰ ਦੇ ਵਿਸਤਾਰ ਜਾਂ ਕਿਸੇ ਫੇਰਬਦਲ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ਵ ਸੰਸਥਾ ਦੀ 15 ਮੈਂਬਰੀ ਉੱਚ ਇਕਾਈ ਵਿਚ ਮਾਮੂਲੀ ਵਿਸਤਾਰ ਦਾ ਸਮਰਥਨ ਵੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰਾ ਨੇ ਦੱਸਿਆ ਕਿ ਪਰੀਸ਼ਦ ਵਿਚ ਸੁਧਾਰ 21 ਵੀਂ ਸਦੀ ਦੀਆਂ ਸਥਿਤੀਆਂ ਮੁਤਾਬਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਇਸ ਸਦੀ ਦੀਆਂ ਚੁਣੌਤਿਆਂ ਦਾ ਸਾਹਮਣਾ ਕਰ ਸਕਣ।
ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਮਾਮੂਲੀ ਵਿਸਤਾਰ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸੁਧਾਰ ਦੇ ਵਿਚਾਰ ਨੂੰ ਲੈ ਕੇ ਸਿਧਾਂਤਕ ਤੌਰ 'ਤੇ ਸਹਿਮਤ ਹੈ। ਅਮਰੀਕਾ ਪਰੀਸ਼ਦ ਦੇ ਸਥਾਈ ਮੈਂਬਰਾਂ ਨੂੰ ਪ੍ਰਾਪਤ ਵੀਟੋ ਪਾਵਰ ਦੇ ਵਿਸਤਾਰ ਜਾਂ ਉਸ ਵਿਚ ਕਿਸੇ ਬਦਲਾਅ ਦਾ ਵਿਰੋਧ ਕਰਦਾ ਰਹੇਗਾ। ਆਈ. ਸੀ. ਜੇ. ਵਿਚ ਜੱਜ ਦੇ ਅਹੁਦੇ ਲਈ ਚੋਣਾਂ ਵਿਚ ਭਾਰਤ ਦੇ ਨਿਆਂਮੂਰਤੀ ਦਲਵੀਰ ਭੰਡਾਰੀ ਨੂੰ ਮਹਾਸਭਾ ਦੀਆਂ 193 ਵੋਟਾਂ ਵਿਚੋਂ 183 ਵੋਟਾਂ ਪ੍ਰਾਪਤ ਹੋਈਆਂ, ਜਦਕਿ ਸੁਰੱਖਿਆ ਪਰੀਸ਼ਦ ਦੇ ਸਾਰੇ 15 ਵੋਟ ਪ੍ਰਾਪਤ ਹੋਏ। ਭਾਰਤ ਯੂ. ਐੱਨ. ਐੱਸ. ਸੀ. ਵਿਚ ਸੁਧਾਰ ਬਾਰੇ ਕਈ ਵਾਰੀ ਅਪੀਲ ਕਰ ਚੁੱਕਾ ਹੈ।
'ਮਾਸ ਖਾਂਦੇ ਭਗਵਾਨ ਗਣੇਸ਼' ਦੇ ਵਿਗਿਆਪਨ 'ਤੇ ਵਿਭਾਗ ਨੇ ਮੰਨੀ ਗਲਤੀ
NEXT STORY