ਸਿਡਨੀ (ਬਿਊਰੋ)— ਆਸਟ੍ਰੇਲੀਅਨ ਸਟੇਟ ਕੁਈਨਜ਼ਲੈਂਡ ਦੇ ਦੱਖਣੀ-ਪੂਰਬੀ ਹਿੱਸੇ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਨੇ ਪੁਲਸ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਜਹਾਜ਼ ਸਵੇਰੇ 10 ਵਜੇ ਤੋਂ ਪਹਿਲਾਂ ਬਿਉਡੈਜਰਟ ਨੇੜੇ ਐਲਨਵਿਊ ਟਰਫ ਬਿਜਨਸ ਨੇੜੇ ਆ ਗਿਆ ਸੀ। ਜਹਾਜ਼ ਧਰਤੀ ਨਾਲ ਟੱਕਰਾਉਣ ਤੋਂ ਪਹਿਲਾਂ ਗੋਲ ਘੁੰਮ ਗਿਆ ਸੀ। ਇਸ ਜਹਾਜ਼ ਨੇ ਥੋੜ੍ਹੀ ਦੇਰ ਪਹਿਲਾਂ ਹੀ ਆਰਚਰਫੀਲਡ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਐਂਬੂਲੈਂਸ ਦੇ ਇਕ ਬੁਲਾਰੇ ਨੇ ਇਸ ਹਾਦਸੇ ਵਿਚ 2 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀਆਂ ਵਿਚੋਂ ਇਕ ਟ੍ਰੇਨਰ ਸੀ ਅਤੇ ਦੂਜਾ ਵਿਦਿਆਰਥੀ ਪਾਇਲਟ ਸੀ। ਪੁਲਸ ਦੀ ਜਾਂਚ ਵਿਚ ਮਦਦ ਲਈ ਏਅਰ ਟਰਾਂਸਪੋਰਟ ਸੇਫਟੀ ਬਿਊਰੋ ਦਾ ਇਕ ਤਫਤੀਸ਼ਕਾਰ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਚੁੱਕਾ ਹੈ।
ਪ੍ਰਿੰਸ ਹੈਰੀ ਨੇ 'ਇਨਵਿਕਸਟ ਗੇਮਜ਼' ਦਾ ਮਾਣਿਆ ਆਨੰਦ, ਦੱਸੀ ਖੇਡਾਂ ਦੀ ਮਹੱਤਤਾ
NEXT STORY