ਬ੍ਰਿਸਬੇਨ— ਆਸਟਰੇਲੀਆ ਦੇ ਬ੍ਰਿਸਬੇਨ 'ਚ ਬੁੱਧਵਾਰ ਦੀ ਦੁਪਹਿਰ ਨੂੰ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਕਰੇਨ ਕਾਰਾਂ 'ਤੇ ਆ ਡਿੱਗੀ, ਜਿਸ ਕਾਰਨ ਕਾਰਾਂ ਨੁਕਸਾਨੀਆਂ ਗਈਆਂ। ਇਹ ਹਾਦਸਾ ਦੁਪਹਿਰ ਤਕੀਰਬਨ 12 ਵਜੇ ਬ੍ਰਿਸਬੇਨ ਦੇ ਬਰੇਕਫਾਸਟ ਕਰੀਕ ਰੋਡ ਅਤੇ ਰੋਜ ਸੈਂਟ ਨਿਊਸਟੇਡ 'ਤੇ ਵਾਪਰਿਆ। ਕਰੇਨ ਡਿੱਗਣ ਕਾਰਨ ਦੋ ਕਾਰਾਂ ਨੂੰ ਭਾਰੀ ਨੁਕਸਾਨ ਪੁੱਜਾ।
ਦਰਅਸਲ ਕਰੇਨ ਨਾਲ ਉਸ ਇਲਾਕੇ 'ਚ ਕੰਮ ਕੀਤਾ ਜਾ ਰਿਹਾ ਸੀ, ਜਿੱਥੇ ਮੌਰਸੀਡਜ਼ ਬੇਂਜ਼ ਸ਼ੋਅਰੂਮ ਦਾ ਨਿਰਮਾਣ ਕੰਮ ਚੱਲ ਰਿਹਾ ਸੀ। ਵਾਤਾਵਰਣ ਅਤੇ ਪ੍ਰਯੋਗਸ਼ਾਲਾ ਦੇ ਮੈਨੇਜਰ ਡਾਇਰੈਕਟਰ ਜ਼ਾਰਾ ਨੇ ਇਸ ਘਟਨਾ ਨੂੰ ਦੇਖਿਆ ਅਤੇ ਕਿਹਾ ਕਿ ਦੇਖਦੇ ਹੀ ਦੇਖਦੇ ਬਸ 30 ਸੈਕਿੰਡ 'ਚ ਹੀ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇੰਨਾ ਸ਼ੁੱਕਰ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਕਾਰਾਂ 'ਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਹਾਦਸੇ 'ਚ ਕਰੇਨ ਦਾ ਡਰਾਈਵਰ ਜ਼ਖਮੀ ਹੋਇਆ ਹੈ।
ਬਹਿਰੀਨ 'ਚ ਸ਼ੀਆ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਨੇ ਕੀਤੀ ਗੋਲੀਬਾਰੀ, 5 ਲੋਕਾਂ ਦੀ ਮੌਤ
NEXT STORY