ਸਰੀ— ਕੈਨੇਡਾ ਦੇ ਸਰੀ ਵਿਚ ਇੱਕ ਪੰਜਾਬੀ ਨੌਜਵਾਨ ਜਤਿੰਦਰ ਉਰਫ ਮਾਈਕਲ ਸੰਧੂ ਨੂੰ ਸ਼ਨੀਵਾਰ ਰਾਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਦੋਂ ਕਿ ਦੂਜਾ ਨੌਜਵਾਨ ਇਸ ਗੋਲੀਬਾਰੀ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਜਿੱਥੇ ਇਸ ਘਟਨਾ ਨੂੰ ਗੈਂਗਵਾਰ ਦੱਸਿਆ ਹੈ ਉੱਥੇ ਮਾਈਕਲ ਦੇ ਪਰਿਵਾਰ ਨੇ ਇਸ ਘਟਨਾ ਦੇ ਇਕ ਹੋਰ ਸੱਚ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਸੰਧੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਮਾਈਕਲ ਸੰਧੂ ਗਲਤ ਪਛਾਣ ਦਾ ਸ਼ਿਕਾਰ ਹੋਇਆ ਹੈ।
ਘਟਨਾ ਸਰੀ ਦੇ ਉੱਤਰੀ ਪਾਸੇ 143 ਸਟ੍ਰੀਟ ਸਥਿਤ ਘਰ ਦੇ ਬਾਹਰ ਰਾਤ ਵੇਲੇ ਵਾਪਰੀ। ਗੁਆਂਢੀਆਂ ਦੇ ਦੱਸਣ ਅਨੁਸਾਰ ਮਾਈਕਲ ਸੰਧੂ ਅਤੇ ਉਸ ਦਾ ਦੋਸਤ ਆਪਸ ਵਿਚ ਗੱਲਬਾਤ ਕਰ ਰਹੇ ਸਨ, ਜਦੋਂ ਕੁਝ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸੰਧੂ ਦੇ ਚਾਚੇ ਬਲਕਾਰ ਸੰਧੂ ਦਾ ਕਹਿਣਾ ਹੈ ਕਿ ਮਾਈਕਲ ਨਿਰਦੋਸ਼ ਸੀ। ਉਹ ਗਲਤਫਹਿਮੀ ਨਾਲ ਗੋਲੀਆਂ ਦਾ ਸ਼ਿਕਾਰ ਹੋਇਆ। ਉਨ੍ਹਾਂ ਕਿਹਾ ਕਿ ਮਾਈਕਲ ਦਾ ਦਿਲ ਸੋਨੇ ਦਾ ਸੀ। ਉਹ ਡਰੱਗਜ਼ ਜਾਂ ਫਿਰ ਕਿਸੇ ਤਰ੍ਹਾਂ ਦੀ ਅਪਰਾਧਕ ਕਾਰਵਾਈ ਵਿਚ ਸ਼ਾਮਲ ਨਹੀਂ ਸੀ। ਪੁਲਸ ਦਾ ਵੀ ਕਹਿਣਾ ਹੈ ਕਿ ਮਾਈਕਲ ਸੰਧੂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਰਿਹਾ।
ਸਰੀ ਵਿਚ ਆਏ ਦਿਨ ਗੈਂਗਵਾਰ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। 2016 ਵਿਚ ਗੋਲੀਬਾਰੀ ਦੀ ਇਹ 49ਵੀਂ ਘਟਨਾ ਸੀ, ਜਿਸ ਨੇ ਇਕ ਵਾਰ ਫਿਰ ਇਕ ਹੱਸਦੇ-ਖੇਡਦੇ ਪੰਜਾਬੀ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ।
ਇਟਲੀ ਵਿਖੇ ਦੋ ਪੰਜਾਬੀ ਦੇਸੀ ਲਾਹਣ ਬਣਾਉਣ ਦੇ ਚੱਕਰ 'ਚ ਪਹੁੰਚ ਗਏ ਹਸਪਤਾਲ
NEXT STORY