ਪਰਥ/ਵੈਨਕੂਵਰ (ਏਜੰਸੀ)— ਕੈਨੇਡਾ 'ਚ ਬੀਤੇ ਮਹੀਨੇ ਲਾਪਤਾ ਹੋਈ ਆਸਟ੍ਰੇਲੀਅਨ ਔਰਤ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ। ਔਰਤ ਦਾ ਪਰਿਵਾਰ ਉਸ ਦੀ ਭਾਲ ਲਈ ਕੈਨੇਡਾ ਪੁੱਜਾ ਹੈ। ਐਲੀਸਨ ਰਸੇਪਾ ਨਾਂ ਦੀ 25 ਸਾਲਾ ਔਰਤ ਬੀਤੀ 22 ਨਵੰਬਰ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਸਕੀ ਰਿਜ਼ੋਰਟ ਟਾਊਨ 'ਚ ਦੇਖਿਆ ਗਿਆ ਸੀ, ਜੋ ਕਿ ਵੈਨਕੂਵਰ ਤੋਂ 120 ਕਿਲੋਮੀਟਰ ਦੂਰ ਹੈ। ਐਲੀਸਨ ਸਕੀ ਰਿਜ਼ੋਰਟ ਟਾਊਨ 'ਚ ਇਕ ਬਾਰ 'ਚ ਰੁੱਕੀ ਸੀ। ਐਲੀਸਨ ਦਾ ਫੋਨ ਅਲਫ਼ਾ ਲੇਕ ਪਾਰਕ ਨੇੜੇ ਮਿਲਿਆ ਸੀ, ਲੇਕ ਪਾਰਕ 5 ਕਿਲੋਮੀਟਰ ਦੂਰ ਹੈ, ਜਿੱਥੇ ਉਹ ਰੁੱਕੀ ਹੋਈ ਸੀ। ਐਲੀਸਨ ਕੈਨੇਡਾ ਕਿਸੇ ਕੰਮ ਤੋਂ ਆਈ ਸੀ। ਐਲੀਸਨ ਦੇ ਨਾਲ ਰਹਿਣ ਵਾਲੇ ਸਾਬਕਾ ਦੋਸਤ ਨੇ ਦੱਸਿਆ ਕਿ ਪੁਲਸ ਵਲੋਂ ਲਗਾਤਾਰ ਉਸ ਇਲਾਕੇ 'ਚ ਭਾਲ ਕੀਤੀ ਜਾ ਰਹੀ ਹੈ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ।
ਓਧਰ ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਚਾਅ ਕਰਮਚਾਰੀਆਂ ਨਾਲ ਅਲਫ਼ਾ ਲੇਕ ਪਾਰਕ ਇਲਾਕੇ 'ਚ ਵੱਡੇ ਪੱਧਰ 'ਤੇ ਆਪਰੇਸ਼ਨ ਸ਼ੁਰੂ ਕੀਤਾ ਹੈ ਅਤੇ ਉਸ ਦੀ ਖੋਜ ਜਾਰੀ ਹੈ। ਉਸ ਦੀ ਦੋਸਤ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕੀਤੀ ਹੈ ਅਤੇ ਐਲੀਸਨ ਲਈ ਇਕ ਸੰਦੇਸ਼ ਲਿਖਿਆ, ''ਘਰ ਪਰਤ ਆ।'' ਤੇਰਾ ਪਰਿਵਾਰ ਬਹੁਤ ਚਿੰਤਾ ਵਿਚ ਹੈ। ਅਸੀਂ ਸਾਰੇ ਚਿੰਤਾ ਵਿਚ ਹਾਂ।
ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਉਹ ਐਲੀਸਨ ਦੇ ਸੁਰਾਗ ਲਈ ਉਸ ਦੇ ਫੋਨ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਅਸੀਂ ਜ਼ਮੀਨੀ ਪੱਧਰ 'ਤੇ ਉਸ ਦੀ ਭਾਲ ਕਰ ਰਹੇ ਹਾਂ, ਜਿਸ ਵਿਚ ਉਸ ਦੇ ਦੋਸਤ ਅਤੇ ਪਰਿਵਾਰ ਦੇ ਕੁਝ ਮੈਂਬਰ ਉਸ ਨੂੰ ਲੱਭਣ 'ਚ ਮਦਦ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਐਲੀਸਨ ਨੂੰ ਲੱਭਣ ਲਈ ਉਸ ਦੇ ਇਕ ਦੋਸਤ ਵਲੋਂ ਫੇਸਬੁੱਕ 'ਤੇ ਪੋਸਟ ਪਾਈ ਗਈ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਜਿਸ ਕਿਸੇ ਨੂੰ ਵੀ ਐਲੀਸਨ ਬਾਰੇ ਪਤਾ ਲੱਗੇ ਉਹ ਪੁਲਸ ਨਾਲ ਸੰਪਰਕ ਕਾਇਮ ਕਰੇ।
ਅਮਰੀਕੀ ਮੀਡੀਆ 'ਤੇ ਬੈਨ ਲਗਾਉਣ ਦੀ ਤਿਆਰੀ 'ਚ ਰੂਸ
NEXT STORY