ਸਿਡਨੀ— ਅੱਜ ਭਾਵ ਐਤਵਾਰ ਨੂੰ ਸਿਡਨੀ ਦਾ ਮਸ਼ਹੂਰ ਹਾਰਬਰ ਬ੍ਰਿਜ ਬੰਦ ਕਰ ਦਿੱਤਾ ਗਿਆ ਕਿਉਂਕਿ ਹਜ਼ਾਰਾਂ ਸਿਡਨੀ ਵਾਸੀ ਸਾਲਾਨਾ ਦੌੜ ਸਮਾਰੋਹ ਲਈ ਇੱਥੇ ਇੱਕਠੇ ਹੋਏ ਹਨ। ਇਸ ਸਾਲਾਨਾ ਦੌੜ ਦਾ ਆਯੋਜਨ ਇਕ ਗੈਰ-ਲਾਭਕਾਰੀ ਸੰਗਠਨ 'ਅਥਲੈਟਿਕਸ ਆਸਟ੍ਰੇਲੀਆ' ਵੱਲੋਂ ਕੀਤਾ ਜਾਂਦਾ ਹੈ। ਸਾਲ 2001 ਤੋਂ ਇਹ ਦੌੜ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ।
ਮੈਰਾਥਨ ਸਵੇਰੇ 7 ਵਜੇ ਮਿਲਸਨ ਪੁਆਇੰਟ ਦੇ ਬ੍ਰੈੱਡਫੀਲਡ ਪਾਰਕ ਤੋਂ ਸ਼ੁਰੂ ਹੋਇਆ। ਇਹ ਮੈਰਾਥਨ 10 ਕਿਲੋਮੀਟਰ ਦੂਰ ਸਿਡਨੀ ਓਪੇਰਾ ਹਾਊਸ ਤੱਕ ਜਾਵੇਗਾ। ਇਸ ਦੌੜ ਵਿਚ ਲੱਗਭਗ 33,000 ਲੋਕਾਂ ਭਾਗ ਲੈ ਰਹੇ ਹਨ। ਦੌੜਾਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਬਤਖ਼ ਦੀ ਪੁਸ਼ਾਕ ਪਾਈ ਹੈ।
ਇਸ ਮੈਰਾਥਨ ਦੌਰਾਨ ਮੋਟਰਸਾਇਕਲ ਸਵਾਰਾਂ ਨੂੰ ਹਾਰਬਰ ਬ੍ਰਿਜ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਅੱਜ ਸਵੇਰੇ ਬੰਦ ਕਰ ਦਿੱਤਾ ਗਿਆ ਹੈ ਅਤੇ 11 ਵਜੇ ਤੋਂ ਪਹਿਲਾਂ ਨਹੀਂ ਖੁੱਲੇਗਾ। ਡ੍ਰਾਈਵਰਾਂ ਨੂੰ ਹਾਰਬਰ ਸੁਰੰਗ ਜਾਂ ਗਲੇਡਸਵਿੱਲ ਬ੍ਰਿਜ ਵੱਲ ਜਾਣ ਲਈ ਕਿਹਾ ਗਿਆ ਹੈ।
ਸੀ. ਬੀ. ਡੀ., ਉੱਤਰੀ ਸਿਡਨੀ, ਪਿਰੌਮਟ, ਸਰੀ ਹਿੱਲਜ਼ ਅਤੇ ਸੈਂਟੀਨੇਲ ਪਾਰਕਲੈਂਡਸ ਦੀਆਂ ਹੋਰ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸੜਕਾਂ ਦੁਪਹਿਰ 1:30 ਵਜੇ ਖੁੱਲਣਗੀਆਂ। ਅੱਜ ਸਾਰਾ ਦਿਨ ਬੱਸਾਂ ਵੀ ਬਦਲਵੇਂ ਰੂਟਾਂ 'ਤੇ ਚਲਾਈਆਂ ਜਾਣਗੀਆਂ। ਮਿਲਸਨ ਪੁਆਇੰਟ 'ਤੇ ਵਾਧੂ ਰੇਲ ਸੇਵਾ ਦਿੱਤੀ ਜਾਵੇਗੀ।
ਕੈਨੇਡਾ 'ਚ ਆਪਣੇ ਹੀ ਪੁੱਤ ਨੂੰ ਅਗਵਾ ਕਰਨ ਵਾਲੇ ਪਿਓ ਦੀ ਕਰਤੂਤ ਆਈ ਸਾਹਮਣੇ
NEXT STORY