ਲੰਡਨ (ਰਾਜਵੀਰ ਸਮਰਾ)— ਲੈਸਟਰ ਸ਼ਹਿਰ ਵਿਚ ਤੇਜ਼ ਰਫਤਾਰ ਗੱਡੀ ਚਲਾਉਣ ਵਾਲੇ ਇਕ ਪੰਜਾਬੀ ਨੂੰ ਤਿੰਨ ਪੈਨਲਟੀ ਅੰਕਾਂ ਦੀ ਸਜ਼ਾ ਭੁਗਤਣੀ ਪਈ। ਸਥਾਨਕ ਮੈਜਿਸਟਰੇਟ ਦੀ ਅਦਾਲਤ ਵਿਚ ਸਤਵੰਤ ਸਿੰਘ ਗੋਰੇ (61) ਵਾਸੀ ਈਸਟ ਪਾਰਕ ਰੋਡ, ਲੈਸਟਰ ਨੇ ਅਪਿੰਘਮ ਰੋਡ 'ਤੇ ਮਿੱਥੀ ਰਫਤਾਰ ਨਾਲੋਂ ਤੇਜ਼ ਗੱਡੀ ਚਲਾਉਣ ਦਾ ਦੋਸ਼ ਮਨ ਲਿਆ, ਜਿਸ ਦੇ ਤਹਿਤ ਉਸ ਨੂੰ 146 ਪੌਂਡ ਜ਼ੁਰਮਾਨਾ ਅਤੇ 85 ਪੌਂਡ ਖਰਚਾ ਭਰਨ ਤੋਂ ਇਲਾਵਾ ਉਸ ਦੇ ਲਾਇਸੰਸ 'ਤੇ ਤਿੰਨ ਪੈਨਲਟੀ ਅੰਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ।
15 ਮੁੰਡਿਆਂ ਨੇ ਗਧੇ ਨਾਲ ਕੀਤੀ ਅਜਿਹੀ ਘਟੀਆ ਕਰਤੂਤ ਕਿ ਮੁਸ਼ਕਲ ਨਾਲ ਬਚੀ ਖੁਦ ਦੀ ਜਾਨ
NEXT STORY