ਰੂਸ— ਰੂਸ ਦੇ ਯੇਕਾਤੇਰਿਨਬਰਗ ਸ਼ਹਿਰ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਥੇ 26 ਸਾਲ ਦੀ ਵਿਕਟੋਰੀਆ ਡੇਮੇਸਕੀਨਾ ਨਾਂ ਦੀ ਮਹਿਲਾ ਅਧਿਆਪਿਕਾ 'ਤੇ ਉਸ ਦੇ ਸਕੂਲ ਪ੍ਰਸ਼ਾਸਨ ਵੱਲੋਂ ਨੌਕਰੀ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਸੀ । ਇਕ ਖਬਰ ਅਨੁਸਾਰ ਸਕੂਲ ਵਿਚ ਪੜ੍ਹਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕਿ ਵਿਕਟੋਰੀਆ ਜ਼ਰੂਰਤ ਤੋਂ ਜ਼ਿਆਦਾ ਖੂਬਸੂਰਤ ਹੈ ਅਤੇ ਉਹ ਇੰਸਟਾਗ੍ਰਾਮ ਉੱਤੇ ਆਪਣੀਆਂ ਖੂਬਸੂਰਤ ਤਸਵੀਰਾਂ ਪਾਉਂਦੀ ਹੈ, ਜਿਸ ਕਾਰਨ ਬੱਚਿਆਂ ਉੱਤੇ ਗਲਤ ਪ੍ਰਭਾਵ ਪੈਂਦਾ ਹੈ। ਸਕੂਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਕਟੋਰੀਆ ਨੂੰ ਇੰਸਟਾਗਰਾਮ ਉੱਤੇ ਆਪਣੀ ਅਜਿਹੀ ਕੋਈ ਵੀ ਤਸਵੀਰ ਸ਼ੇਅਰ ਕਰਨ ਨੂੰ ਮਨਾ ਕੀਤਾ ਗਿਆ ਸੀ, ਜਿਸ ਨਾਲ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਉੱਤੇ ਗਲਤ ਪ੍ਰਭਾਵ ਪਏ ਪਰ ਵਿਕਟੋਰੀਆ ਨੇ ਸਕੂਲ ਦੀ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਸਫਾਈ ਪੇਸ਼ ਕੀਤੀ ਅਤੇ ਕਿਹਾ ਕਿ ਇੰਸਟਾਗ੍ਰਾਮ ਉੱਤੇ ਜੋ ਤਸਵੀਰਾਂ ਉਹ ਸ਼ੇਅਰ ਕਰਦੀ ਹੈ ਉਹ ਸਿਰਫ ਉਨ੍ਹਾਂ ਦੀ ਜ਼ਿੰਦਗੀ ਦੀਆਂ ਯਾਦਾਂ ਜੋੜਨ ਲਈ ਕਰਦੀ ਹੈ। ਉਨ੍ਹਾਂ ਦਾ ਕਿਸੇ ਵੀ ਵਿਦਿਆਰਥੀ ਜਾਂ ਵਿਅਕਤੀ ਉੱਤੇ ਕਿਸੇ ਤਰ੍ਹਾਂ ਦਾ ਗਲਤ ਪ੍ਰਭਾਵ ਪਾਉਣ ਦਾ ਕੋਈ ਇਰਾਦਾ ਨਹੀਂ ਹੈ । ਵਿਕਟੋਰੀਆ ਦੇ ਇਸ ਬਿਆਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤਨਖਾਹ ਦੇਣ ਤੋਂ ਮਨਾ ਕਰ ਦਿੱਤਾ। ਉਥੇ ਹੀ ਵਿਕਟੋਰੀਆ ਨੇ ਵੀ ਸਫਾਈ ਪੇਸ਼ ਕਰਨ ਤੋਂ ਬਾਅਦ ਸਕੂਲ ਤੋਂ ਨੌਕਰੀ ਛੱਡ ਦਿੱਤੀ।
ਜੋੜੇ ਨੇ ਜ਼ਿੱਦ ਕਾਰਨ ਹੀ ਕਰ ਲਿਆ 7 ਦੇਸ਼ਾਂ ਦਾ ਸਫਰ, ਖਿੱਚੀਆਂ ਖਾਸ ਤਸਵੀਰਾਂ
NEXT STORY