ਮੈਲਬੌਰਨ— ਆਸਟ੍ਰੇਲੀਆ 'ਚ ਇਕ ਪਰਿਵਾਰ ਨੇ ਮੈਲਬੌਰਨ ਸਥਿਤ ਈਸਾਈ ਸਕੂਲ ਵਿਰੁੱਧ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ ਕਿਉਂਕਿ ਸਕੂਲ ਨੇ ਉਨ੍ਹਾਂ ਦੇ 5 ਸਾਲਾ ਪੁੱਤਰ ਨੂੰ ਦਾਖਲਾ ਦੇਣ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਉਹ ਪਟਕਾ ਬੰਨ੍ਹਦਾ ਹੈ। ਇਸ ਸਬੰਧੀ ਮੀਡੀਆ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ। 'ਏ. ਬੀ. ਸੀ. ਨਿਊਜ਼' ਰਿਪੋਰਟ ਅਨੁਸਾਰ ਸਿਦਕ ਸਿੰਘ ਅਰੋੜਾ ਨਾਂ ਦਾ ਸਿੰਘ ਬੱਚਾ ਪੱਛਮ-ਉੱਤਰ ਮੈਲਬੌਰਨ ਦੇ ਮੇਲਟਰ ਕ੍ਰਿਸਚੀਅਨ ਸਕੂਲ 'ਚ ਪੜ੍ਹਾਈ ਸ਼ੁਰੂ ਕਰਨ ਵਾਲਾ ਸੀ ਪਰ ਬੱਚੇ ਦਾ ਪਟਕਾ ਸਕੂਲੀ ਡ੍ਰੈੱਸ ਨੀਤੀ ਨਾਲ ਮੇਲ ਨਹੀਂ ਖਾਂਦਾ।
ਸਕੂਲੀ ਡ੍ਰੈੱਸ ਨੀਤੀ ਵਿਦਿਆਰਥੀਆਂ ਨੂੰ ਧਾਰਮਿਕ ਕਾਰਨ ਕਰ ਕੇ ਸਿਰ ਢਕਣ ਦੀ ਇਜਾਜ਼ਤ ਨਹੀਂ ਦਿੰਦੀ। ਇਸ ਦੇ ਵਿਰੋਧ 'ਚ ਉਸ ਦੇ ਪਰਿਵਾਰ ਨੇ ਵਿਕਟੋਰੀਅਨ ਸਿਵਲ ਐਂਡ ਐਡਮਨਿਸਟ੍ਰੇਟਿਵ ਟ੍ਰਿਬਿਊਨਲ (ਵੀ. ਸੀ. ਏ. ਟੀ.) 'ਚ ਮਾਮਲਾ ਦਾਇਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਕੂਲ ਨੇ ਧਾਰਮਿਕ ਆਧਾਰ 'ਤੇ ਉਨ੍ਹਾਂ ਦੇ ਪੁੱਤਰ ਨਾਲ ਵਿਤਕਰਾ ਕਰ ਕੇ ਦੇਸ਼ ਦੇ ਸਮਾਨ ਅਧਿਕਾਰ ਨਾਲ ਜੁੜੇ ਕਾਨੂੰਨ 'ਇਕੂਅਲ ਅਪਰਚਿਊਨਿਟੀ ਐਕਟ' ਦੀ ਉਲੰਘਣਾ ਕੀਤੀ ਹੈ। ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਕਿਹਾ ਕਿ ਇਹ ਜਾਣ ਕੇ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਸਕੂਲ ਉਨ੍ਹਾਂ ਦੇ ਬੇਟੇ ਲਈ ਛੋਟ ਨਹੀਂ ਦੇਵੇਗਾ। ਉਨ੍ਹਾਂ ਕਿਹਾ, ''ਮੈਂ ਹੈਰਾਨ ਹਾਂ ਕਿ ਆਸਟ੍ਰੇਲੀਆ ਵਰਗੇ ਆਧੁਨਿਕ ਦੇਸ਼ 'ਚ ਉਹ ਸਾਨੂੰ ਅਜੇ ਵੀ ਸਕੂਲ 'ਚ ਪਟਕਾ ਬੰਨ੍ਹਣ ਦੀ ਇਜਾਜ਼ਤ ਨਹੀਂ ਦੇ ਰਹੇ।'' ਸਿਦਕ ਨੂੰ ਕਿਸੇ ਹੋਰ ਸਕੂਲ 'ਚ ਦਾਖਲਾ ਮਿਲ ਗਿਆ ਹੈ ਪਰ ਉਸ ਦੇ ਮਾਤਾ-ਪਿਤਾ ਨੂੰ ਆਸ ਹੈ ਕਿ ਮੇਲਟਨ ਕ੍ਰਿਸਚੀਅਨ ਸਕੂਲ ਨੂੰ ਆਪਣੀ ਨੀਤੀ 'ਚ ਤਬਦੀਲੀ ਕਰਨੀ ਹੋਵੇਗੀ ਤਾਂ ਕਿ ਉਸ ਦੇ ਪੁੱਤਰ ਨੂੰ ਉਥੇ ਦਾਖਲਾ ਮਿਲ ਸਕੇ।
ਮਜ਼ਾਕ-ਮਜ਼ਾਕ 'ਚ ਕੁੱਤੇ ਦੇ ਗਲੇ 'ਚ ਪਾ ਦਿੱਤਾ ਸੱਪ, ਫਿਰ ਕੀ ਹੋਇਆ ਜਾਣ ਕੇ ਹੋ ਜਾਵੋਗੇ ਹੈਰਾਨ
NEXT STORY