ਰੋਮ (ਕੈਂਥ)— ਇਟਲੀ ਵਿਚ ਭਾਰਤੀ ਲਾਇਸਸ ਉੱਤੇ ਵਹਿਕਲ ਚਲਾਉਣ ਦੀ ਆਗਿਆ ਸਿਰਫ ਇਕ ਸਾਲ ਹੈ ਉਹ ਵੀ ਜਦੋਂ ਕੋਈ ਭਾਰਤੀ ਨਵਾਂ-ਨਵਾਂ ਆਇਆ ਹੋਵੇ ਪਰ ਪਤਾ ਨਹੀ ਕਿਉ ਜਿਹੜੇ ਭਾਰਤੀ ਇਟਲੀ ਵਿਚ ਕਰੀਬ ਇਕ ਦਹਾਕੇ ਤੋ ਰਰਿ ਰਹੇ ਹਨ ਉਹ ਵੀ ਭਾਰਤੀ ਲਾਇਸੰਸ ਤੇ ਵਹਿਲਕ ਇੰਝ ਚਲਾਉਂਦੇ ਹਨ ਕਿ ਜਿਵੇ ਉਨਾ ਦੀ ਜੇਬ ਵਿਚ ਯੂਰਪੀਅਨ ਲਾਇਸੰਸ ਹੋਵੇ। ਅਜਿਹੇ ਲੋਕ ਜਦੋਂ ਇਟਾਲੀਅਨ ਪੁਲਸ ਵਲੋਂ ਵਹਿਕਲ ਚਲਾਉਦੇ ਸਮੇਂ ਚੈਕ ਕੀਤੇ ਜਾਦੇ ਹਨ ਤਾਂ ਕਈ ਵਾਰ ਭਾਰੀ ਜੁਰਮਾਨੇ ਦਾ ਭੁਗਤਾਨ ਕਰਨ ਲਈ ਬੇਵੱਸ ਹੁੰਦੇ ਹਨ ਇਟਲੀ ਭਰ ਵਿਚ ਅਜਿਹੀਆਂ ਅਣਗਿਣਤ ਉਦਾਹਰਣਾਂ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਇਟਲੀ ਦੇ ਸਹਿਰ ਤਰੀਏਸਤੇ ਵਿਖੇ ਵਾਪਰੀ ਜਿਥੇ ਸਥਾਨਕ ਪੁਲਸ ਨੂੰ ਗਿਰਲਾਂਦੀਓ ਗਲੀ ਵਿਚ ਰਾਤ ਦੇ ਸਮੇਂ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਐਕਸੀਡੈਂਟ ਹੋਣ ਦੀ ਸੂਚਨਾ ਮਿਲੀ। ਸੂਚਨਾ ਦੇ ਤੁਰੰਤ ਬਾਅਦ ਪੁਲਸ ਹਾਦਸੇ ਵਾਲੇ ਸਥਾਨ ਉੱਤੇ ਪਹੁੰਚੀ ਤਾਂ ਪਤਾ ਲੱਗਾ ਕਿ ਹਾਦਸਾ ਇਕ ਬਾਈਕ ਵੱਲੋਂ ਦੂਜੇ ਨੂੰ ਪਹਿਲ ਦੇ ਅਧਾਰ 'ਤੇ ਰਸਤਾ ਨਾ ਦੇਣ ਦੀ ਵਜ੍ਹਾ ਕਾਰਨ ਹੋਇਆ।
ਮੌਕੇ ਉੱਤੇ ਹੀ ਪੁਲਸ ਨੇ ਦੋਵਾਂ ਦਾ ਨਸ਼ੇ ਦਾ ਟੈਸਟ ਕੀਤਾ, ਜੋ ਕਿ ਦੋਵੇਂ ਡਰਾਈਵਰਾਂ ਦਾ ਹੀ ਨਾਂਹਪੱਖੀ ਨਿਕਲਿਆ। ਇਨ੍ਹਾਂ ਦੋਵੇਂ ਵਿਅਕਤੀਆਂ ਵਿਚੋਂ ਇਕ ਵਿਅਕਤੀ ਭਾਰਤੀ ਮੂਲ ਦਾ ਸੀ। ਪੁਲਸ ਨੇ ਜਦੋਂ ਇਨ੍ਹਾਂ ਦੋਵੇਂ ਵਿਅਕਤੀਆਂ ਦੇ ਕਾਗਜ ਜਾਂਚ ਲਈ ਮੰਗੇ ਤਾਂ ਇਕ ਵਿਅਕਤੀ ਦੇ ਕਾਗਜ ਅਤੇ ਲਾਇਸੰਸ ਆਦਿ ਸਭ ਇਟਾਲੀਅਨ ਕਾਨੂੰਨ ਮੁਤਾਬਕ ਬਿਲਕੁਲ ਸਹੀ ਪਾਏ ਗਏ, ਜਦਕਿ ਇੰਡੀਅਨ ਵਿਅਕਤੀ ਦਾ ਡਰਾਈਵਿੰਗ ਲਾਇਸੰਸ ਇੰਡੀਆ (ਪੰਜਾਬ) ਤੋਂ ਬਣਿਆ ਹੋਇਆ ਸੀ। ਜੋ ਕਿ ਇਟਾਲੀਅਨ ਪੁਲਸ ਵੱਲੋਂ ਨਾ ਮਨਜੂਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੋਈ ਵੀ ਵਿਅਕਤੀ ਜੋ ਕਿ ਵਿਦੇਸ਼ੀ ਹੈ ਅਤੇ ਇਟਲੀ ਵਿਚ ਰਹਿੰਦਾ ਹੋਇਆ ਕੋਈ ਵਾਹਨ ਚਲਾਉਂਦਾ ਹੈ, ਤਾਂ ਉਸ ਦਾ ਡਰਾਈਵਿੰਗ ਲਾਇਸੰਸ ਇੱਥੋਂ ਪ੍ਰਾਪਤ ਕੀਤਾ ਹੋਇਆ ਹੋਣਾ ਚਾਹੀਦਾ ਹੈ ਜਾਂ ਫਿਰ ਵਿਅਕਤੀ ਦੇ ਮੂਲ ਦੇਸ਼ ਦਾ ਇਟਲੀ ਨਾਲ ਇਸ ਸਬੰਧੀ ਕੋਈ ਸਮਝੌਤਾ ਹੋਇਆ ਹੋਣਾ ਚਾਹੀਦਾ ਹੈ ਜਾਂ ਵਿਅਕਤੀ ਦਾ ਡਰਾਈਵਿੰਗ ਲਾਇਸੰਸ ਇੰਟਰਨੈਸ਼ਨਲ ਹੋਣਾ ਚਾਹੀਦਾ ਹੈ ਤਾਂ ਇਹ ਜਾਇਜ਼ ਮੰਨਿਆ ਜਾਂਦਾ ਹੈ। ਇੰਡੀਅਨ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਇਹ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਸੀ ਕਰਦਾ, ਇਸ ਲਈ ਪੁਲਸ ਵੱਲੋਂ ਉਸਨੂੰ 400 ਯੂਰੋ ਦਾ ਜੁਰਮਾਨਾ ਕੀਤਾ ਗਿਆ।
ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਮੁਸਾਫਿਰਾਂ ਲਈ ਨਿਯਮ ਹੋਏ ਹੋਰ ਸਖਤ
NEXT STORY