ਡੈਨਮਾਰਕ— ਫਿਨਲੈਂਡ ਦੀ ਪੁਲਸ ਨੇ ਪੱਛਮੀ ਤੁਰਕੂ ਸ਼ਹਿਰ 'ਚ ਕਈ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਦੇ ਪੈਰਾਂ 'ਤੇ ਗੋਲੀ ਮਾਰੀ। ਪੁਲਸ ਨੇ ਕਿਹਾ ਕਿ ਹੋਰ ਹਮਲਾਵਰਾਂ ਦੀ ਤਲਾਸ਼ 'ਚ ਛਾਪੇਮਾਰੀ ਜਾਰੀ ਹੈ।
ਪ੍ਰਧਾਨ ਮੰਤਰੀ ਜੂਹਾ ਸਿਪੀਲਾ ਨੇ ਕਿਹਾ ਕਿ ਸਰਕਾਰ ਨੇ ਸਥਿਤੀ 'ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ। ਪੁਲਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਸ ਸਬੰਧ 'ਚ ਐਮਰਜੰਸੀ ਬੈਠਕ ਵੀ ਕੀਤੀ ਗਈ ਹੈ। ਫਿਨਲੈਂਡ ਦੇ ਬ੍ਰਾਡਕਾਸਟਰ ਵਾਈ.ਐੱਲ.ਆਈ. ਦੇ ਮੁਤਾਬਕ ਕੇਂਦਰੀ ਤੁਰਕੂ ਦੇ ਪੁੱਤੋਰੀ ਸਕਵਾਇਰ 'ਤੇ ਕਈ ਲੋਕਾਂ ਨੂੰ ਜ਼ਮੀਨ 'ਤੇ ਡਿੱਗੇ ਹੋਏ ਦੇਖਿਆ ਗਿਆ। ਪੁਲਸ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇਸ ਇਲਾਕੇ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਪੁਲਸ ਨੇ ਦੱਸਿਆ ਹੈ ਕਿ ਇਸ ਸਬੰਧ 'ਚ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਈ ਲੋਕਾਂ ਨੂੰ ਜ਼ਖਮੀ ਕੀਤਾ ਹੈ। ਜ਼ਖਮੀਆਂ ਦੀ ਸਥਿਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਸਾਲ ਦੇ ਆਖਿਰ ਤੱਕ ਟਰੰਪ ਦੇ ਸਕਦੇ ਹਨ ਅਸਤੀਫਾ
NEXT STORY