ਸਿਡਨੀ— ਬੁੱਧਵਾਰ ਨੂੰ ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ਦੇ ਹੈਰਿੰਗਟਨ ਪਾਰਕ ਵਿਚ ਦੁਪਹਿਰ ਸਮੇਂ ਇਕ ਲਗਜ਼ਰੀ ਲੈਂਬੋਰਗਿਨੀ ਸਪੋਰਟਸ ਕਾਰ ਅੱਗ ਲੱਗ ਜਾਣ ਕਾਰਨ ਉਹ ਪੂਰੀ ਤਰ੍ਹਾਂ ਸੜ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਜਲਦੀ ਪਹੁੰਚੇ। ਅਧਿਕਾਰੀਆਂ ਨੇ ਜਲਦੀ ਹੀ ਅੱਗ ਨੂੰ ਬੁਝਾ ਦਿੱਤਾ।
ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਹਾਦਸੇ ਕਾਰਨ ਓਲਡ ਨੌਰਥਨ ਰੋਡ 'ਤੇ ਆਵਾਜਾਈ ਥੌੜ੍ਹੀ ਦੇਰ ਤੱਕ ਬੰਦ ਰਹੀ। ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਿਮ 'ਚ ਕਸਰਤ ਕਰਨੀ ਇਸ ਵਿਅਕਤੀ ਨੂੰ ਪਈ ਭਾਰੀ, ਵਾਲ-ਵਾਲ ਬਚੀ ਜਾਨ
NEXT STORY