ਬ੍ਰਿਸਬੇਨ— ਉੱਤਰੀ ਬ੍ਰਿਸਬੇਨ 'ਚ ਸਥਿਤ ਇੱਕ ਘਰ 'ਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪੂਰਾ ਘਰ ਤਬਾਹ ਹੋ ਗਿਆ। ਇਸ ਹਾਦਸੇ ਦੌਰਾਨ ਘਰ ਅੰਦਰ ਮੌਜੂਦ ਸਾਰੇ ਲੋਕ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਇਹ ਘਰ ਰੈੱਡਲੈਂਡ ਕਸਬੇ 'ਚ ਸਥਿਤ ਹੈ ਅਤੇ ਇੱਥੇ ਅੱਗ ਰਾਤੀਂ 11.30 ਵਜੇ ਲੱਗੀ। ਇਸ ਦੌਰਾਨ ਘਰ 'ਚ ਮੌਜੂਦ ਸੱਤ ਲੋਕ ਕਿਸੇ ਤਰ੍ਹਾਂ ਬਾਹਰ ਨਿਕਲ ਗਏ ਅਤੇ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ ਧੂੰਆਂ ਚੜ੍ਹਨ ਕਾਰਨ ਦੋ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਫਾਇਰਫਾਈਟਰਜ਼ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਸੀ ਅਤੇ ਇਸ ਦੇ ਤਬਾਹ ਹੋਣ ਕਾਰਨ ਉਨ੍ਹਾਂ ਨੂੰ ਰਿਹਾਇਸ਼ ਸੰਬੰਧੀ ਕਾਫੀ ਮੁਸ਼ਕਲਾਂ ਪੇਸ਼ ਆਉਣਗੀਆਂ। ਪਰਿਵਾਰ ਮੁਤਾਬਕ ਇੱਥੇ ਅੱਗ ਪਿਛਲੇ ਚਾਰ ਮਹੀਨਿਆਂ ਦੌਰਾਨ ਦੂਜੀ ਵਾਰ ਲੱਗੀ ਹੈ।
ਓਲਾਂਦੇ ਦੇ ਭਾਸ਼ਣ ਦੌਰਾਨ ਪੁਲਸ ਅਧਿਕਾਰੀ ਕੋਲੋਂ ਗਲਤੀ ਨਾਲ ਚੱਲੀ ਗੋਲੀ, 2 ਜ਼ਖਮੀ
NEXT STORY