ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਅਤੇ ਇੰਡੋਜ਼ ਹੋਲਡਿੰਗਜ ਗਰੁੱਪ ਦੇ ਸਾਂਝੇ ਉੱਦਮ ਨਾਲ 20 ਅਗਸਤ ਨੂੰ ਰੌਕਲੀ ਸ਼ੌਅਗਰਾਊਂਡ ਵਿਖੇ ਹੋਣ ਵਾਲਾ ਖੇਡ-ਮੇਲਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਸੰਬੰਧੀ ਇਕ ਹੰਗਾਮੀ ਮੀਟਿੰਗ ਬੀਤੇ ਐਤਵਾਰ ਨੂੰ 'ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ' ਵਿਖੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਾਸੀ, ਬਲਦੇਵ ਸਿੰਘ ਨਿੱਝਰ, ਹਰਜਿੰਦਰ ਸਿੰਘ ਰੰਧਾਵਾ, ਰਛਪਾਲ ਹੇਅਰ ਆਦਿ ਸੀਨੀਅਰ ਇੰਡੋਜ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ ।
ਕੁਝ ਜਰੂਰੀ ਕਾਰਨਾਂ ਅਤੇ ਰੁਝੇਵਿਆਂ ਕਾਰਨ ਵਿਚਾਰ ਵਟਾਂਦਰੇ ਉਪਰੰਤ ਸਹਿਮਤੀ ਨਾਲ 20 ਅਗਸਤ ਨੂੰ ਹੋਣ ਵਾਲਾ ਖੇਡ-ਮੇਲਾ ਅਗਲੀ ਤਾਰੀਖ ਨਿਰਧਾਰਿਤ ਕਰਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕਰ ਦਿੱਤਾ ਗਿਆ । ਇਸ ਸਮੇਂ ਹਾਜ਼ਰ ਮੈਂਬਰਾਂ ਵੱਲੋਂ ਇੰਡੋਜ਼ ਦੇ ਪੁਰਾਣੇ ਮੈਂਬਰ ਸ. ਮਹਿੰਦਰਪਾਲ ਸਿੰਘ ਸੈਣੀ ਦੀ ਧਰਮ-ਪਤਨੀ ਸ੍ਰੀਮਤੀ ਸਤਵੀਰ ਕੌਰ ਦੀ ਬੇਵਕਤੀ ਮੌਤ 'ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ । ਇਸ ਦੁੱਖ ਦੀ ਘੜੀ ਵਿਚ ਜਿੱਥੇ ਸਾਰੇ ਮੈਂਬਰਾਂ ਨੇ ਸੈਣੀ ਪਰਿਵਾਰ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਦੁਹਰਾਈ, ਉੱਥੇ ਬੀਬੀ ਸਤਵੀਰ ਕੌਰ ਦੀ ਅੰਤਿਮ ਅਰਦਾਸ 'ਤੇ ਹਾਜ਼ਰੀ ਭਰਨ ਲਈ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ।
ਕੈਨੇਡਾ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਐੱਮ.ਪੀ. ਸੋਨੀਆ ਸਿੱਧੂ ਨੇ ਵੀ ਕੀਤੀ ਸ਼ਿਰਕਤ
NEXT STORY