ਨਿਊ ਯਾਰਕ— ਅਮਰੀਕਾ 'ਚ ਨਿਊ ਯਾਰਕ ਦੇ ਕਵੀਨਸ ਵਿਲੇਜ ਸਥਿਤ ਇਕ ਮਕਾਨ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਕਿ ਅੱਗ ਲੱਗਣ ਦਾ ਕਾਰਨ ਕੀ ਹੈ। ਕਵੀਨਸ ਦੇ ਨੇੜੇ ਕਵੀਨਸ ਵਿਲੇਜ 'ਚ ਐਤਵਾਰ ਅੱਗ ਲੱਗ ਗਈ। ਫਾਇਰ ਬ੍ਰਿਗੈਡ ਦੀਆਂ ਚਾਰ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਟੈਲੀਵੀਜ਼ਨ 'ਤੇ ਦਿਖਾਈ ਤਸਵੀਰਾਂ 'ਚ ਇਮਾਰਤਾਂ ਦੀ ਛੱਤ ਤੋਂ ਲਪਟਾਂ ਨਿਕਲਦੀ ਦਿਖਾਈ ਦੇ ਰਹੀਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਨੇ ਅੱਗ ਲੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ਼ ਸੁਣੀ ਸੀ।
ਹਾਫਿਜ ਸਇਦ ਮੁੰਬਈ ਹਮਲੇ 'ਚ ਨਹੀਂ ਸੀ ਸ਼ਾਮਲ : ਮੁਸ਼ਰਫ
NEXT STORY