ਦੁਬਈ— ਦੁਬਈ ਦੀ ਅਮੀਰਾਤ ਏਅਰਲਾਈਨਜ਼ ਦੀ ਏਅਰ ਹੋਸਟੇਸ ਨੂੰ ਪੌੜੀਆਂ ਤੋਂ ਡਿੱਗਣਾ ਕਾਫੀ ਮਹਿੰਗਾ ਪਿਆ। ਇਸ ਨੂੰ ਲੈ ਕੇ ਉਸ ਦੀ ਨੌਕਰੀ ਤੱਕ ਚਲੀ ਗਈ। ਸਿਏਰਾ ਬਰਕੇ ਅਮੀਰਾਤਸ ਏਅਰਲਾਈਨਜ਼ ਵਿਚ ਬਤੌਰ ਟ੍ਰੇਨੀ ਏਅਰ ਹੋਸਟੇਸ ਜੁਆਇਨ ਹੋਈ ਸੀ। ਕੁਝ ਦਿਨ ਪਹਿਲਾਂ ਉਸ ਨਾਲ ਅਜਿਹੀ ਘਟਨਾ ਵਾਪਰੀ, ਜਿਸ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ। ਮੂਲ ਰੂਪ ਤੋਂ ਆਸਟਰੇਲੀਆ ਦੀ ਰਹਿਣ ਵਾਲੀ ਸਿਏਰਾ ਏਅਰ ਹੋਸਟੇਸ ਦੇ ਰੂਪ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਇਸ ਦੇ ਚੱਲਦੇ ਹੀ ਉਹ ਆਸਟਰੇਲੀਆ ਤੋਂ ਦੁਬਈ ਆਈ ਅਤੇ ਇਥੇ ਇਕ ਸਾਲ ਤੱਕ 'ਅਮੀਰਾਤਸ ਏਵੀਏਸ਼ਨ ਕਾਲਜ' ਵਿਚ ਹੀ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ।
ਸਿਏਰਾ ਨੇ ਦੱਸਿਆ ਕਿ ਇਕ ਦਿਨ ਉਹ ਦੁਬਈ ਵਿਚ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਉਚੀ ਹੀਲ ਦੇ ਚੱਲਦੇ ਅਚਾਨਕ ਫਲਾਈਟ ਦੀਆਂ ਪੌੜੀਆਂ ਤੋਂ ਫਿਸਲ ਗਈ। ਇਸ ਨਾਲ ਉਨ੍ਹਾਂ ਦੇ ਗੌਡਿਆਂ ਅਤੇ ਲੱਕ 'ਤੇ ਸੱਟਾਂ ਲੱਗੀਆਂ ਅਤੇ ਜਦੋਂ ਇਹ ਗੱਲ ਏਅਰਲਾਈਨਜ਼ ਦੇ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਸ ਨੂੰ ਲਾਪ੍ਰਵਾਹੀ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਇਸ ਬਾਰੇ ਵਿਚ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਹ ਖੁੱਦ ਨੂੰ ਨਹੀਂ ਸੰਭਾਲ ਸਕਦੀ ਤਾਂ ਯਾਤਰੀਆਂ ਦਾ ਧਿਆਨ ਕਿਵੇਂ ਰੱਖ ਸਕੇਗੀ। ਸਿਏਰਾ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਉਸ ਦੀ ਟ੍ਰੇਨਿੰਗ ਪੂਰੀ ਹੋਣ ਵਾਲੀ ਸੀ ਪਰ ਏਅਰਲਾਈਨਜ਼ ਦੇ ਫੈਸਲੇ ਨਾਲ ਉਸ ਦਾ ਕਰੀਅਰ ਖਰਾਬ ਹੋ ਗਿਆ। ਉਹ ਪਿਛਲੇ 1 ਸਾਲ ਤੋਂ ਅਮੀਰਾਤ ਏਅਰਲਾਈਨਜ਼ ਵਿਚ ਟ੍ਰੇਨਿੰਗ ਲੈ ਰਹੀ ਸੀ। ਕੰਪਨੀ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਸਿਏਰਾ ਤੁਰੰਤ ਹੀ ਆਸਟਰੇਲੀਆ ਵਾਪਸ ਆ ਗਈ।
ਦੁਨੀਆ ਦੇ ਦੋ ਮਹਾਨ ਨੇਤਾਵਾਂ ਨੇ ਕੀਤੀ ਮੁਲਾਕਾਤ, ਟਵੀਟ ਕਰਕੇ ਕੀਤੀ ਸ਼ਲਾਘਾ
NEXT STORY