ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੀ ਵੀਨੇਬਲਸ ਵੈਲੀ ਵਿਖੇ ਸ਼ੁੱਕਰਵਾਰ ਨੂੰ ਇੱਕ ਹੀ ਘਰ 'ਚੋਂ ਚਾਰ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਨੇ ਪਰਿਵਾਰ ਦਾ ਪਤਾ ਕਰਨ ਲਈ ਲੋਕਾਂ ਦੀ ਸ਼ਿਕਾਇਤ 'ਤੇ ਇਸ ਘਰ ਦਾ ਦੌਰਾ ਕੀਤਾ ਸੀ। ਘਰ ਦੇ ਅੰਦਰੋਂ ਪੁਲਸ ਨੂੰ ਚਾਰ ਲਾਸ਼ਾਂ ਮਿਲੀਆਂ। ਪੁਲਸ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸ਼ਹਿਰ ਦੀ ਕੌਂਸਲਰ ਨੇ ਕਿਹਾ ਕਿ ਉਹ ਬੇਹੱਦ ਦੁੱਖਦਾਈ ਘਟਨਾ ਹੈ ਅਤੇ ਪੂਰਾ ਭਾਈਚਾਰਾ ਇਸ ਦੁੱਖ ਵਿਚ ਸ਼ਾਮਲ ਹੈ।
ਪੋਪ ਨੇ ਮਿਲਾਨ 'ਚ ਮਜ਼ਦੂਰ ਵਰਗ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
NEXT STORY