ਸਿਡਨੀ (ਏਜੰਸੀ)— ਸਿਡਨੀ ਦੇ ਇੰਡੀਅਨ ਰੈਸਟੋਰੈਂਟ 'ਚ ਧਮਾਕਾ ਹੋਣ ਕਾਰਨ 3 ਸਟਾਫ ਮੈਂਬਰ ਝੁਲਸ ਗਏ। ਧਮਾਕਾ ਹੋਣ ਦੀ ਘਟਨਾ ਹੈਰਿਸ ਪਾਰਕ ਦੇ ਸਪਾਈਸ ਆਫ ਲਾਈਫ ਰੈਸਟੋਰੈਂਟ 'ਚ ਮੰਗਲਵਾਰ ਦੀ ਰਾਤ ਨੂੰ 10.00 ਵਜੇ ਦੇ ਕਰੀਬ ਵਾਪਰੀ।
ਮੌਕੇ 'ਤੇ ਪੁੱਜੇ ਐਮਰਜੈਂਸੀ ਅਧਿਕਾਰੀਆਂ ਨੇ ਝੁਲਸੇ ਮੈਂਬਰਾਂ ਨੂੰ ਹਸਪਤਾਲ ਭਰਤੀ ਕਰਵਾਇਆ। ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਝੁਲਸ ਗਈਆਂ ਸਨ। ਇਹ ਧਮਾਕਾ ਰੈਸਟੋਰੈਂਟ ਅੰਦਰ ਬਣੇ ਕੂਲ ਰੂਮ 'ਚ ਹੋਇਆ।
ਫਾਇਰ ਫਾਈਟਰਾਂ ਦੀ ਟੀਮ ਨੂੰ ਵੀ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ। ਫਾਇਰ ਫਾਈਟਰਾਂ ਨੇ ਕਿਹਾ ਕਿ ਘਟਨਾ ਦੇ ਸਮੇਂ 3 ਲੋਕ ਅੰਦਰ ਸਨ ਅਤੇ ਉਹ ਝੁਲਸ ਗਏ। ਫਾਇਰ ਫਾਈਟਰਾਂ ਨੇ ਅੱਗ ਨੂੰ ਬੁਝਾਇਆ।
ਇਟਲੀ ਪੁਲਸ ਹੱਥ ਲੱਗੀ ਵੱਡੀ ਸਫਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਮਾਫੀਏ ਖਿਲਾਫ ਕੱਸਿਆ ਸ਼ਿਕੰਜਾ
NEXT STORY