ਰੋਮ/ਇਟਲੀ(ਕੈਂਥ)— ਸਿੱਖ ਧਰਮ ਦੇ ਮਹਾਨ ਇਤਿਹਾਸ ਅਤੇ ਲਾਸਾਨੀ ਕੁਰਬਾਨੀਆਂ ਦੀ ਗੱਲ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿਚ ਸੰਗਤਾਂ ਦੇ ਸਨਮੁੱਖ ਪੇਸ਼ ਕਰਨ ਵਾਲੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਸੁੱਖਦੇਵ ਸਿੰਘ ਚਮਕਾਰ ਦੇ ਜੱਥੇ ਦਾ ਇਟਲੀ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗਿਆਨੀ ਸੁੱਖਦੇਵ ਸਿੰਘ ਚਮਕਾਰ ਨਾਲ ਇਸ ਜੱਥੇ ਵਿੱਚ ਗਿਆਨੀ ਸਰਬਜੀਤ ਸਿੰਘ ਸਾਗਰ ਸਾਰੰਗੀ ਵਾਦਕ, ਢਾਡੀ ਹਰਪਾਲ ਸਿੰਘ ਗਿੱਲ ਅਤੇ ਢਾਡੀ ਅਮਰਜੀਤ ਸਿੰਘ ਭੋਲਾ ਹੁਰੀ ਆਪਣੀ ਇਸ ਯੂਰਪ ਫੇਰੀ ਮੌਕੇ ਸੰਗਤਾਂ ਨੂੰ ਆਪਣੀਆਂ ਢਾਡੀ ਵਾਰਾਂ ਨਾਲ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਜੱਥੇ ਦਾ ਸਵਾਗਤ ਕਰਨ ਮੌਕੇ ਇਟਲੀ ਦੀਆਂ ਸੰਗਤਾਂ ਵਿੱਚ ਸੁੱਖਦੀਪ ਸਿੰਘ ਖੋਖਰ, ਗੁਰਮੀਤ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਅਜੈਬ ਸਿੰਘ ਸੋਢੀਨਗਰ, ਗੁਰਬਿੰਦਰ ਖੋਖਰ, ਗੁਰਜੇਪਾਲ ਖੋਖਰ, ਗੁਰਪਿੰਦਰ ਖੋਖਰ, ਹਰਮਨਦੀਪ ਖੋਖਰ, ਜਸਵਿੰਦਰ ਕੌਰ ਖੋਖਰ ਅਤੇ ਸਤਪਾਲ ਕੌਰ ਖੋਖਰ ਆਦਿ ਮੌਜੂਦ ਸਨ।
ਦੁਰਘਟਨਾ ਮਗਰੋਂ ਜਾਪਾਨ 'ਚ ਅਮਰੀਕੀ ਬਲਾਂ ਦੇ ਸ਼ਰਾਬ ਪੀਣ 'ਤੇ ਲੱਗੀ ਪਾਬੰਦੀ
NEXT STORY