ਸਿਡਨੀ— ਆਸਟ੍ਰੇੇਲੀਆ ਦੇ ਸ਼ਹਿਰ ਪੱਛਮੀ ਸਿਡਨੀ ਵਿਚ ਇਕ 5 ਸਾਲਾ ਬੱਚੀ ਹਾਦਸੇ ਦੀ ਸ਼ਿਕਾਰ ਹੋ ਗਈ। ਦਰਅਸਲ ਇਕ ਕਾਰ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਹ ਹਾਦਸਾ ਸਮਿੱਥਫੀਲਡ ਵਿਚ ਹਾਰਸਲੀ ਡਰਾਈਵ 'ਤੇ ਦੁਪਹਿਰ ਤਕਰੀਬਨ 3.50 ਵਜੇ ਵਾਪਰਿਆ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਬੱਚੀ ਦਾ ਇਲਾਜ ਕੀਤਾ ਅਤੇ ਉਸ ਨੂੰ ਵੈਸਟਮੀਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬੱਚੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਬੱਚੀ ਬੇਹੋਸ਼ ਸੀ। ਕਾਰ ਦੇ ਡਰਾਈਵਰ ਨੂੰ ਫੇਅਰਫੀਲਡ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਖੂਨ ਅਤੇ ਯੂਰਿਨ ਟੈਸਟ ਕੀਤੇ ਜਾਣਗੇ। ਹਾਰਸਲੀ ਡਰਾਈਵ ਵੱਲ ਆਉਣ ਵਾਲੀਆਂ ਬੱਸਾਂ ਨੂੰ ਮੋੜ ਦਿੱਤਾ ਗਿਆ, ਕਿਉਂਕਿ ਆਵਾਜਾਈ ਬਹੁਤ ਵਧ ਗਈ ਸੀ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਸੰਯੁਕਤ ਮਿਲਟਰੀ ਅਭਿਆਸ ਬੰਦ ਕਰਨ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ : ਚੀਨ
NEXT STORY