ਕੇਰਲਾ/ ਸਿਡਨੀ— ਭਾਰਤ ਦੇ ਕੇਰਲਾ ਦੀਆਂ ਤਿੰਨ ਗੋਲਡ ਲੋਨ ਦੇਣ ਵਾਲੀਆਂ ਕੰਪਨੀਆਂ ਕੋਲ ਦੋ ਸਾਲਾਂ ਦਰਮਿਆਨ ਰੱਖੇ ਗਏ ਸੋਨੇ ਦੀ ਮਾਤਰਾ ਵਿਚ ਵੱਡਾ ਉਛਾਲ ਆਇਆ ਹੈ। ਬੀਤੇ ਦੋ ਸਾਲਾਂ ਵਿਚ ਇਨ੍ਹਾਂ ਕੰਪਨੀਆਂ ਵਿਚ ਰੱਖਿਆ ਗਿਆ ਸੋਨਾ 195 ਟਨ ਤੋਂ ਵਧ ਕੇ 263 ਟਨ ਤੱਕ ਪਹੁੰਚ ਗਿਆ ਹੈ। ਇਹ ਕੰਪਨੀਆਂ ਹਨ—ਮੁਥੁਤ ਫਾਈਨਾਂਸ, ਮਨਾਪੁਰਮ ਫਾਈਨਾਂਸ ਅਤੇ ਮੁਥੁਤ ਫਿਨਕੋਰਪ। ਇਨ੍ਹਾਂ ਕੰਪਨੀਆਂ ਕੋਲ ਬੈਲਜੀਅਮ, ਸਿੰਗਾਪੁਰ, ਸਵੀਡਨ ਅਤੇ ਆਸਟ੍ਰੇਲੀਆ ਤੋਂ ਵੀ ਜ਼ਿਆਦਾ ਸੋਨਾ ਹੈ।
ਭਾਰਤ ਨੂੰ ਕਦੇ ਸੋਨੇ ਦੀ ਚਿੜ੍ਹੀ ਕਿਹਾ ਜਾਂਦਾ ਸੀ ਅਤੇ ਭਾਰਤ ਖਾਸ ਤੌਰ 'ਤੇ ਕੇਰਲਾ ਦੇ ਲੋਕਾਂ ਕੋਲ ਵੱਡੀ ਮਾਤਰਾ ਵਿਚ ਸੋਨਾ ਹੈ। ਕੇਰਲਾ ਦੇ ਤਕਰੀਬਨ 2 ਲੱਖ ਲੋਕ ਗੋਲਡ ਇੰਡਸਟਰੀ ਵਿਚ ਕੰਮ ਕਰਦੇ ਹਨ। ਪੂਰੇ ਸਿੰਗਾਪੁਰ ਕੋਲ ਜਿੱਥੇ 127.4 ਟਨ, ਸਵੀਡਨ ਕੋਲ 125.7 ਟਨ, ਆਸਟ੍ਰੇਲੀਆ ਕੋਲ 79.9 ਟਨ, ਕੁਵੈਤ ਕੋਲ 79 ਟਨ, ਡੈਨਮਾਰਕ ਕੋਲ 66.5 ਟਨ ਅਤੇ ਫਿਨਲੈਂਡ ਕੋਲ 49.1 ਟਨ ਸੋਨਾ ਹੈ, ਉੱਥੇ ਭਾਰਤ ਦੀਆਂ ਇਹ ਤਿੰਨ ਕੰਪਨੀਆਂ ਦੀ ਗੋਲਡ ਹੋਲਡਿੰਗ ਇਨ੍ਹਾਂ ਸਾਰੇ ਦੇਸ਼ਾਂ ਤੋਂ ਜ਼ਿਆਦਾ ਹੈ। ਇਹ ਕੰਪਨੀ ਸੋਨੇ ਦੇ ਬਦਲੇ ਉਧਾਰ ਦਿੰਦੀਆਂ ਹਨ। ਵਰਲਡ ਗੋਲਡ ਕੌਂਸਲ ਮੁਤਾਬਕ 558 ਟਨ ਸੋਨੇ ਦੇ ਨਾਲ ਭਾਰਤ ਸਭ ਤੋਂ ਜ਼ਿਆਦਾ ਸੋਨਾ ਰੱਖਣ ਵਾਲੇ ਦੇਸ਼ਾਂ 'ਚੋਂ 11ਵੇਂ ਨੰਬਰ 'ਤੇ ਹੈ। ਅਮਰੀਕਾ 8134 ਟਨ ਸੋਨੇ ਦੇ ਨਾਲ ਇਸ ਮਾਮਲੇ ਵਿਚ ਮੋਹਰੀ ਹੈ।
ਕੈਨੇਡਾ ਦੇ -20 ਡਿਗਰੀ ਤਾਪਮਾਨ 'ਚ ਦੇਖੋ ਕਿਵੇਂ ਢੋਲ ਵੱਜਦਾ ਤੇ ਪੈਂਦਾ ਹੈ ਭੰਗੜਾ (ਵੀਡੀਓ)
NEXT STORY