ਲਾਪਤਾ ਹੋਇਆ ਆਸਟਰੇਲੀਅਨ ਤੈਰਾਕ ਗ੍ਰਾਂਟ ਹੈਕੇਟ, ਦੁਖੀ ਪਿਓ ਨੇ ਲੋਕਾਂ ਅੱਗੇ ਕੀਤੀ ਮਦਦ ਦੀ ਅਪੀਲ

You Are HereInternational
Thursday, February 16, 2017-1:43 PM
ਗੋਲਡ ਕੋਸਟ— ਆਸਟਰੇਲੀਆ ਦੇ ਪ੍ਰਸਿੱਧ ਤੈਰਾਕ ਗ੍ਰਾਂਟ ਹੈਕੇਟ ਲਾਪਤਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਸ ਦੇ ਪਰਿਵਾਰ ਨੇ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਵੀਰਵਾਰ ਸਵੇਰੇ ਤੋਂ ਨਹੀਂ ਦੇਖਿਆ ਗਿਆ। ਹੈਕੇਟ ਦੇ ਦੁਖੀ ਪਿਓ ਨੇਵ ਹੈਕੇਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁੱਧਵਾਰ ਰਾਤ ਨੂੰ ਉਹ ਗੋਲਡ ਕੋਸਟ ਸ਼ਹਿਰ ਦੇ ਇੱਕ ਹੋਟਲ 'ਚ ਰੁਕਿਆ ਸੀ ਅਤੇ ਵੀਰਵਾਰ ਸਵੇਰੇ ਉਹ ਉੱਥੋਂ ਜਲਦੀ ਹੀ ਨਿਕਲ ਗਿਆ। ਇਸ ਪਿੱਛੋਂ ਅਜੇ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ ਹੈ। ਸ਼੍ਰੀ ਨੇਵ ਨੇ ਕਿਹਾ, ''ਗ੍ਰਾਂਟ, ਸਾਨੂੰ ਦੱਸ ਤੂੰ ਕਿੱਥੇ ਹੈ, ਅਸੀਂ ਤੈਨੂੰ ਪਿਆ ਕਰਦੇ ਹਾਂ ਅਤੇ ਅਸੀਂ ਤੇਰੀ ਮਦਦ ਕਰਨਾ ਚਾਹੁੰਦੇ ਹਾਂ।'' ਉਨ੍ਹਾਂ ਨੇ ਲੋਕਾਂ ਕੋਲੋਂ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਹੈਕੇਟ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਇਸ ਬਾਰੇ ਪਰਿਵਾਰ ਜਾਂ ਫਿਰ ਪੁਲਸ ਨੂੰ ਸੂਚਿਤ ਕਰੇ। ਦੱਸ ਦਈਏ ਕਿ ਓਲੰਪਿਕ ਖੇਡਾਂ 'ਚ ਆਸਟਰੇਲੀਆ ਲਈ ਤਿੰਨ ਤਮਗੇ ਜਿੱਤਣ ਵਾਲੇ ਹੈਕੇਟ ਨੂੰ ਬੁੱਧਵਾਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਇਸ ਪਿੱਛੋਂ ਜਲਦੀ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਰਿਵਾਰ ਨੇ ਗ੍ਰਿਫ਼ਤਾਰੀ ਦੇ ਪਿੱਛੇ ਦਾ ਕਾਰਨ ਹੈਕੇਟ ਦੀ ਮਾਨਸਿਕ ਸਿਹਤ ਨੂੰ ਦੱਸਿਆ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.