ਕੈਲਗਰੀ— ਦੱਖਣੀ ਐਲਬਰਟਾ ਵਿਖੇ ਸਥਿਤ ਮੈਡੀਸਿਨ ਹਾਟ ਏਅਰ ਪੋਰਟ ਨੇ ਉਡਾਣਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਏਅਰ ਪੋਰਟ ਅਧਿਕਾਰੀਆਂ ਮੁਤਾਬਕ ਖੇਤਾਂ ਵਿਚ ਬਣੇ ਗ੍ਰੀਨ ਹਾਊਸ ਦੀਆਂ ਲਾਈਟਾਂ ਜਹਾਜ਼ਾਂ ਲਈ ਖਤਰਾ ਬਣ ਸਕਦੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਬੇਹੱਦ ਖਤਰਨਾਕ ਹਨ। ਏਅਰ ਪੋਰਟ ਅਧਿਕਾਰੀ ਨੇ ਕਿਹਾ ਕਿ ਪਾਇਲਟਾਂ ਲਈ ਰਾਤ ਨੂੰ ਰਨਵੇਅ ਲੱਭਣਾ ਕਾਫੀ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਦਲਾਂ 'ਚੋਂ ਨਿਕਲ ਕੇ ਧਰਤੀ 'ਤੇ ਲੈਂਡ ਕਰਨ ਦੌਰਾਨ ਉਨ੍ਹਾਂ ਨੂੰ ਲਾਈਟ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਗ੍ਰੀਨ ਹਾਊਸ ਦੀਆਂ ਲਾਈਟਾਂ ਉਨ੍ਹਾਂ ਨੂੰ ਭਰਮ ਪਾ ਸਕਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ਵਿਚ ਹੋਣ ਵਾਲੀ ਕੌਂਸਲ ਮੀਟਿੰਗ ਵਿਚ ਇਹ ਮੁੱਦਾ ਚੁੱਕਿਆ ਜਾਵੇਗਾ। ਦੂਜੇ ਪਾਸੇ ਬਿਗ ਮਾਰਬਲ ਫਾਰਮਜ਼ (ਖੇਤ) ਦੇ ਸਹਿ-ਮਾਲਕ ਐਲਬਰਟ ਕਰੈਮਰ ਨੇ ਕਿਹਾ ਕਿ ਗ੍ਰੀਨ ਹਾਊਸ ਵਿਚ ਪਰਦੇ ਲਗਾ ਕੇ ਹਨੇਰਾ ਕਰਨਾ ਹੀ ਕਾਫੀ ਨਹੀਂ ਹੋਵੇਗਾ। ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਣਾ ਪਵੇਗਾ ਅਤੇ ਇਸ ਵਿਚ ਵੱਡਾ ਖਰਚਾ ਹੋਵੇਗਾ।
ਘਰੋਂ ਸੈਰ ਕਰਨ ਗਈ ਆਸਟਰੇਲੀਅਨ ਔਰਤ ਨਾਲ ਵਾਪਰ ਗਿਆ ਦਰਦਨਾਕ ਭਾਣਾ, ਹੋਈ ਅਜਿਹੀ ਹਾਲਤ
NEXT STORY