ਪਰਥ (ਬਿਊਰੋ)- ਆਸਟ੍ਰੇਲੀਆ ਦੇ ਸਹਿਰ ਪਰਥ ਵਿਚ ਅੱਧੀ ਰਾਤ ਨੂੰ ਚੋਰਾਂ ਦੇ ਇਕ ਸਮੂਹ ਨੇ ਬਜ਼ੁਰਗ ਵਿਅਕਤੀ 'ਤੇ ਹਮਲਾ ਕਰ ਦਿੱਤਾ। ਚੋਰਾਂ ਦੇ ਇਸ ਸਮੂਹ ਨੇ ਬਜ਼ੁਰਗ ਵਿਅਕਤੀ ਨਾਲ ਛੇੜਛਾੜ ਕੀਤੀ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਤਿੰਨੇ ਚੋਰਾਂ ਨੇ ਰੋਨ ਗਾਈਲਸ ਨਾਂ ਦੇ ਬਜ਼ੁਰਗ ਨੂੰ ਜ਼ਮੀਨ 'ਤੇ ਬਿਠਾ ਦਿੱਤਾ ਅਤੇ ਉਨ੍ਹਾਂ ਦੇ ਸਿਰ 'ਤੇ ਮੁੱਕੇ ਮਾਰੇ।
ਗਾਈਲਸ ਮੁਤਾਬਕ ਅੱਧੀ ਰਾਤ ਨੂੰ ਉਨ੍ਹਾਂ ਨੂੰ ਘਰ ਦੇ ਪਿਛਲੇ ਦਰਵਾਜੇ ਦੇ ਦਸਤਕ ਸੁਣਾਈ ਦਿੱਤੀ। ਜਦੋਂ ਉਹ ਦੇਖਣ ਗਏ ਤਾਂ ਤਿੰਨੋਂ ਵਿਅਕਤੀ ਉਸ ਸਮੇਂ ਤਾਂ ਭੱਜ ਗਏ ਪਰ ਜਲਦੀ ਹੀ ਵਾਪਸ ਆ ਗਏ। ਵਾਪਸ ਆਉਂਦਿਆਂ ਹੀ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੇ ਮੈਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਹਰ ਵਾਰੀ ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪਣੇ ਪੈਰਾਂ ਨਾਲ ਮੈਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੰਦੇ।
ਪੁਲਸ ਗਾਈਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਇੰਨ੍ਹਾ ਤਿੰਨੇ ਵਿਅਕਤੀਆਂ ਦੀ ਤਲਾਸ਼ ਕਰ ਰਹੀ ਹੈ। ਇਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਦੇ ਕਰੀਬ ਦੱਸੀ ਗਈ ਹੈ।
ਯਮਨ 'ਚ ਸਾਊਦੀ ਅਗਵਾਈ ਵਾਲੇ ਸੁਰੱਖਿਆ ਬਲ ਦੇ ਹਮਲਿਆਂ 'ਚ 39 ਲੋਕਾਂ ਦੀ ਮੌਤ
NEXT STORY