Subscribe Now!

ਗੁਰਦੁਆਰਾ ਸਿੰਘ ਸਭਾ ਵਿਖੇ 42 ਪ੍ਰਾਣੀਆਂ ਨੇ ਛਕਿਆ ਅੰਮ੍ਰਿਤ

You Are HereInternational
Sunday, January 14, 2018-10:19 AM

ਰੋਮ(ਕੈਂਥ)— ਇਟਲੀ 'ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰਿਜੋਮੀਲੀਆ ਵਿਖੇ 13 ਜਨਵਰੀ 2018 ਦਿਨ ਸ਼ਨੀਵਾਰ ਸ਼ਾਮ 14:30 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਅੰਮ੍ਰਿਤ ਸੰਚਾਰ ਦੌਰਾਨ 42 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਸਿੱਖੀ ਨੂੰ ਸਮਰਪਿਤ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗਣ ਦਾ ਫ਼ੈਸਲਾ ਕੀਤਾ।
ਅੰਮ੍ਰਿਤ ਛਕਣ ਉਪਰੰਤ ਇਨ੍ਹਾਂ ਸਾਰੇ ਪ੍ਰਾਣੀਆਂ ਦੇ ਚਿਹਰੇ 'ਤੇ ਧਾਰਮਿਕ ਸ਼ਰਧਾ ਦੀ ਅਨੌਖੀ ਝਲਕ ਦੇਖਣ ਨੂੰ ਮਿਲ ਰਹੀ ਸੀ। ਗੁਰੂ ਕੇ ਕਕਾਰਾਂ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾਂ ਰਹਿਤ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਅੰਮ੍ਰਿਤ ਛਕਣ ਵਾਲੇ ਸਾਰੇ ਪ੍ਰਾਣੀਆਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ।

Edited By

Cherry Sandal

Cherry Sandal is News Editor at Jagbani.