ਲੰਡਨ— ਫਿੱਟਨੈੱਸ ਦੀ ਦੀਵਾਨੀ ਅੱਜ ਦੀ ਪੀੜ੍ਹੀ ਦੇ ਨੌਜਵਾਨ ਜਿੱਥੇ ਤੇਜ਼ ਧੁੰਨਾਂ ਵਾਲੇ ਗੀਤ ਲਗਾ ਕੇ ਕਸਰਤ ਕਰਨਾ ਪਸੰਦ ਕਰਦੇ ਹਨ, ਉੱਥੇ ਇਹ ਕੁੜੀ ਗੁਰਬਾਣੀ ਦੇ ਸ਼ਬਦ ਸੁਣ ਕੇ ਕਸਰਤ ਕਰਦੀ ਹੈ ਅਤੇ ਲੋਕ ਉਸ ਨੂੰ 'ਫਿੱਟਨੈੱਸ ਕੌਰ' ਦੇ ਨਾਂ ਨਾਲ ਜਾਣਦੇ ਹਨ। ਫਿੱਟਨੈੱਸ ਕੌਰ ਦਾ ਅਸਲ ਨਾਂ ਗੁਰਪ੍ਰੀਤ ਕੌਰ ਹੈ। 21 ਸਾਲਾ ਗੁਰਪ੍ਰੀਤ ਦਾ ਜਨਮ ਇੰਗਲੈਂਡ ਦੇ ਇਕ ਸਿੱਖ ਪਰਿਵਾਰ ਵਿਚ ਹੋਇਆ। ਸੋਸ਼ਲ ਮੀਡੀਆ ਸਾਈਟ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਉਹ ਫਿੱਟਨੈੱਸ ਕੌਰ ਦੇ ਨਾਂ ਨਾਲ ਹੀ ਮਸ਼ਹੂਰ ਹੈ।
ਗੁਰਪ੍ਰੀਤ ਦੀ ਮਾਤਾ ਗੋਰੀ ਹੈ ਅਤੇ ਜਦੋਂ ਉਸ ਦੇ ਪਿਤਾ ਪੰਜਾਬੀ ਹਨ, ਜਿਸ ਕਰਕੇ ਗੁਰਪ੍ਰੀਤ ਦਾ ਪੰਜਾਬ ਅਤੇ ਸਿੱਖ ਧਰਮ ਨਾਲ ਡੂੰਘਾ ਰਿਸ਼ਤਾ ਹੈ। ਗੁਰਪ੍ਰੀਤ ਟੀ. ਵੀ. ਦੇ ਸਭ ਤੋਂ ਖਤਰਨਾਕ ਕੋਰਸ ਨਿੰਜਾ ਵਾਰੀਅਰਜ਼ ਕੋਰਸ ਵਿਚ ਵੀ ਹਿੱਸਾ ਲੈ ਚੁੱਕੀ ਹੈ।
ਗੁਰਪ੍ਰੀਤ ਦਾ ਜਨਮ ਸਮੇਂ ਤੋਂ ਪਹਿਲਾਂ ਯਾਨੀ ਕਿ ਗਰਭਧਾਰਨ ਦੇ 9 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਹੋ ਗਿਆ ਸੀ, ਜਿਸ ਕਰਕੇ ਅਕਸਰ ਲੋਕ ਉਸ ਨੂੰ ਕਹਿੰਦੇ ਸਨ ਕਿ ਉਹ ਬਾਕੀਆਂ ਦੇ ਮੁਕਾਬਲੇ ਕਮਜ਼ੋਰ ਹੈ ਅਤੇ ਉਸ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਕਮਜ਼ੋਰੀ ਨੂੰ ਗੁਰਪ੍ਰੀਤ ਨੇ ਆਪਣੀ ਮਜ਼ਬੂਰੀ ਨਹੀਂ ਸਗੋਂ ਹਥਿਆਰ ਬਣਾ ਲਿਆ। ਗੁਰਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਗੁਰਬਾਣੀ ਦੇ ਸ਼ਬਦ ਲਗਾ ਕੇ ਉਹ ਕਸਰਤ ਕਰਦੀ ਹੈ ਤਾਂ ਉਸ ਨੂੰ ਨਵੀਂ ਊਰਜਾ ਅਤੇ ਪ੍ਰੇਰਣਾ ਮਿਲਦੀ ਹੈ। ਇਸ ਨਾਲ ਉਸ ਦੇ ਜੀਵਨ ਅਤੇ ਆਤਮਾ ਵਿਚ ਵੱਡਾ ਬਦਲਾਅ ਆਇਆ ਹੈ। ਗੁਰਪ੍ਰੀਤ ਕੌਰ ਦੇ ਫਿੱਟਨੈੱਸ ਕੌਰ ਬਣਨ ਦਾ ਇਹ ਸਫਰ ਤਿੰਨ ਸਾਲ ਪਹਿਲਾਂ ਉਸ ਸਮੇਂ ਸ਼ੁਰੂ ਹੋਇਆ, ਜਦੋਂ ਉਸ ਨੇ ਕਾਲਜ ਵਿਚ ਦਾਖਲਾ ਲਿਆ ਤੇ ਅੱਜ ਉਹ ਕੁੜੀਆਂ ਨੂੰ ਕਮਜ਼ੋਰ ਦੱਸਣ ਵਾਲੇ ਹਰ ਕਿਸੇ ਵਿਅਕਤੀ ਨੂੰ ਗਲਤ ਸਾਬਤ ਕਰ ਰਹੀ ਹੈ। ਸਮੇਂ-ਸਮੇਂ 'ਤੇ ਗੁਰਪ੍ਰੀਤ ਸੋਸ਼ਲ ਮੀਡੀਆ ਸਾਈਟਸ 'ਤੇ ਆਪਣੀ ਕਸਰਤ ਦੀਆਂ ਵੀਡੀਓਜ਼ ਪਾ ਕੇ ਲੋਕਾਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ 'ਤੇ ਮਜ਼ਬੂਰ ਕਰ ਦਿੰਦੀ ਹੈ।
ਸ਼ਰਮਨਾਕ ਤੇ ਬੇਤੁਕਾ ਸੀ ਚੈਕਿੰਗ ਦਾ ਇਹ ਤਰੀਕਾ, ਅਮਰੀਕਾ ਵੀ ਸੀ ਕਦੇ ਇੰਨਾ ਪੱਛੜਿਆ (ਦੇਖੋ ਤਸਵੀਰਾਂ)
NEXT STORY