ਬ੍ਰਿਸਬੇਨ— ਆਸਟਰੇਲੀਆਈ ਪੁਲਸ ਨੇ ਇਕ ਸਿੰਗਾਪੁਰ ਸੈਲਾਨੀ ਨੂੰ ਹਿਰਾਸਤ 'ਚ ਲਿਆ ਹੈ, ਜਿਸ ਨੇ ਆਸਟਰੇਲੀਆ ਦੀ ਇਕ ਲੜਕੀ 'ਤੇ ਹਥੌੜੇ ਅਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਦੋਹਾਂ ਦੀ ਮੁਲਾਕਾਤ ਆਨਲਾਈਨ ਹੋਈ ਸੀ। ਲੜਕੀ ਦੀ ਖੋਪੜੀ ਅਤੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। 31 ਸਾਲਾ ਦੋਸ਼ੀ ਐਤਵਾਰ ਨੂੰ ਬ੍ਰਿਸਬੇਨ ਪੁੱਜਾ ਅਤੇ ਉਸ ਨੇ ਕਥਿਤ ਤੌਰ 'ਤੇ 20 ਸਾਲਾ ਪੀੜਤ ਲੜਕੀ 'ਤੇ ਆਸਟਰੇਲੀਆ ਦੇ ਨੌਰਮੈਨ ਪਾਰਕ ਸਥਿਤ ਘਰ ਵਿਚ ਸੋਮਵਾਰ ਦੀ ਰਾਤ ਤਕਰੀਬਨ 9.30 ਵਜੇ ਹਮਲਾ ਕੀਤਾ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਮੰਗਲਵਾਰ ਦੀ ਦੁਪਹਿਰ ਨੂੰ ਨੌਰਮਨ ਪਾਰਕ ਤੋਂ ਹਿਰਾਸਤ ਵਿਚ ਲਿਆ।
ਲੜਕੀ ਨੂੰ ਪ੍ਰਿੰਸਿਜ਼ ਅਲੈਕਜੈਡਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਘਰ ਦੇ ਮਾਲਕ ਨੇ ਇਸ ਹਮਲੇ ਨੂੰ ਸੁਣਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਇਆ। ਜਿਸ ਕਾਰਨ ਦੋਸ਼ੀ ਵਿਅਕਤੀ ਆਪਣਾ ਪਰਸ ਅਤੇ ਪਾਸਪੋਰਟ ਛੱਡ ਕੇ ਨੰਗੇ ਪੈਰੀਂ ਦੌੜ ਗਿਆ।
ਇਹ ਪਹਿਲੀ ਵਾਰ ਨਹੀਂ ਸੀ ਕਿ ਦੋਸ਼ੀ ਵਿਅਕਤੀ ਆਸਟਰੇਲੀਆ ਲੜਕੀ ਨੂੰ ਮਿਲਣ ਲਈ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਉਸ ਨੂੰ ਮਿਲ ਚੁੱਕਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਸਾਰਜੈਂਟ ਨੇ ਕਿਹਾ ਕਿ ਦੋਵੇਂ ਕੁਝ ਮਹੀਨੇ ਪਹਿਲਾਂ ਹੀ ਆਨਲਾਈਨ ਸੋਸ਼ਲ ਮੀਡੀਆ ਜ਼ਰੀਏ ਮਿਲੇ ਸਨ ਅਤੇ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ। ਪੁਲਸ ਨੇ ਉਸ 'ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਹਨ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।
ਡਰੱਗ ਓਵਰਡੋਜ਼ ਨੇ ਲਈ 3 ਬੱਚਿਆਂ ਦੀ ਮਾਂ ਦੀ ਜਾਨ, ਪਿਤਾ ਨੇ ਕਿਹਾ—ਸਾਡੇ ਬੱਚਿਆਂ ਨੂੰ ਨਿਗਲ ਰਹੀ ਹੈ ਇਹ ਆਦਤ
NEXT STORY